ਜਲੰਧਰ ਦੀ UMA ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਵਿੱਚ ਲੈਦਰ ਕੰਪਲੈਕਸ ਨੇੜੇ ਯੂਐਮਏ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਮਿਲੀ ਹੈ।ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਦੇ ਉਪਰਲੇ ਹਿੱਸੇ ਵਿੱਚ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ।ਚੰਗਿਆੜੀ ਡਿੱਗਣ ਕਾਰਨ ਅੱਗ ਲੱਗਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।ਜਾਣਕਾਰੀ ਮੁਤਾਬਕ ਫੈਕਟਰੀ ਵਿੱਚ ਖੇਡਾਂ ਦਾ ਸਮਾਨ ਬਣਾਇਆ ਜਾਦਾ ਹੈ ਤੇ ਜਿਸ ਕਾਰਨ ਫੈਕਟਰੀ ਵਿੱਚ ਭਾਰੀ ਮਾਤਰਾ ਵਿੱਚ ਰਬੜ ਤੇ ਜਲਣਸ਼ੀਲ ਸਮੱਗਰੀ ਪਈ ਹੋਈ ਸੀ। ਜਿਸ ਕਾਰਨ ਅੱਗ ਤੇ ਕਾਬੂ ਪਾਉਣ ਵਿੱਚ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ।

Advertisements

ਅੱਗ ਲੱਗਣ ਕਾਰਨ ਫੈਕਟਰੀ ਮਾਲਕ ਦਾ ਕਾਫੀ ਨੁਕਸਾਨ ਹੋ ਗਿਆ।ਹੁਣ ਤੱਕ ਇੱਕ-ਇੱਕ ਕਰਕੇ 25 ਤੋਂ ਵੱਧ ਪਾਣੀ ਦੀਆਂ ਗੱਡੀਆਂ ਆ ਚੁੱਕੀਆਂ ਹਨ। ਪਾਣੀ ਦੇ ਨਾਲ-ਨਾਲ ਅੱਗ ਬੁਝਾਉਣ ਵਾਲੇ ਫੋਮ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਫੈਕਟਰੀ ਵਿੱਚ ਕਾਫੀ ਕਰਮਚਾਰੀ ਮੌਜ਼ੂਦ ਸਨ ਜਿਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਬਚਾ ਲਿਆ ਗਿਆ।ਫਿਲਹਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here