ਪੀਐਲਡਬਲਯੂ ਨੇ 67ਵੀਂ ਆਲ ਇੰਡੀਆ ਇੰਟਰਨੈਸ਼ਨਲ ਰੇਲਵੇ ਪੁਰਸ਼ ਕ੍ਰਿਕਟ ਚੈਂਪੀਅਨਸ਼ਿਪ ਕੀਤੀ ਆਯੋਜਿਤ

ਪਟਿਆਲਾ (ਦ ਸਟੈਲਰ ਨਿਊਜ਼)। 67ਵੀਂ ਆਲ ਇੰਡੀਆ ਇੰਟਰਨੈਸ਼ਨਲ ਰੇਲਵੇ ਪੁਰਸ਼ ਕ੍ਰਿਕਟ ਚੈਂਪੀਅਨਸ਼ਿਪ 2023-24 ਦੀ ਸ਼ੁਰੂਆਤ ਪਟਿਆਲਾ ਲੋਕੋਮੋਟਿਵ ਵਰਕਸ (ਪੀ ਐਲ ਡਬਲਯੂ ) ਦੁਆਰਾ ਆਯੋਜਿਤ ਪੀ.ਐੱਲ.ਡਬਲਯੂ ਕ੍ਰਿਕਟ ਸਟੇਡੀਅਮ ਵਿਖੇ ਨਾਕਆਊਟ ਮੈਚਾਂ ਨਾਲ ਹੋਈ। ਭਾਰਤੀ ਰੇਲਵੇ ਦੀਆਂ 28 ਟੀਮਾਂ ਵਿੱਚੋਂ ਅੱਠ ਟੀਮਾਂ ਨੇਪੀ ਐਲ ਡਬਲਯੂ ਵਿੱਚ ਫਾਈਨਲ ਮੈਚਾਂ ਲਈ ਕੁਆਲੀਫਾਈ ਕੀਤਾ ਹੈ।

Advertisements

ਸ਼੍ਰੀ ਪ੍ਰਮੋਦ ਕੁਮਾਰ, ਪ੍ਰਿੰਸੀਪਲ ਚੀਫ਼ ਪ੍ਰਬੰਧਕੀਅਫ਼ਸਰ (ਪੀ.ਸੀ.ਏ.ਓ.) ਪੀ.ਐਲ.ਡਬਲਯੂ. ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖੇਡ ਸਟੇਡੀਅਮ ਵਿੱਚ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ। ਸ਼੍ਰੀ ਕੁਮਾਰ ਨੇ ਹੋਰ ਅਧਿਕਾਰੀਆਂ ਦੇ ਨਾਲ ਪੀ.ਐੱਲ.ਡਬਲਯੂਕ੍ਰਿਕਟ ਸਟੇਡੀਅਮ ਵਿਖੇ ਉੱਤਰੀ ਪੱਛਮੀ ਰੇਲਵੇ ਅਤੇ ਮੈਟਰੋ ਰੇਲਵੇ ਕਲਕੱਤਾ ਵਿਚਕਾਰ ਪਹਿਲੇ ਮੈਚ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ। ਸ਼੍ਰੀ ਪ੍ਰਮੋਦ ਕੁਮਾਰ ਨੇ ਟਾਸ ਦਾ ਸੰਚਾਲਨ ਕੀਤਾ, ਜਿਸ ਨੂੰ ਮੈਟਰੋ ਰੇਲਵੇ ਨੇ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਉੱਤਰੀ ਪੱਛਮੀ ਰੇਲਵੇ ਨੇ 46.4 ਓਵਰਾਂ ਵਿੱਚ 10 ਵਿਕਟਾਂ ‘ਤੇ 223 ਦੌੜਾਂ ਬਣਾਈਆਂ, ਜਿਸ ਵਿੱਚ ਸਭ ਤੋਂ ਵੱਧ ਸਕੋਰਰ ਸੂਰਿਆ ਅਤੇ ਅੰਸ਼ੁਲ ਨੇ ਕ੍ਰਮਵਾਰ 58 ਗੇਂਦਾਂ ਵਿੱਚ 52 ਅਤੇ 46 ਗੇਂਦਾਂ ਵਿੱਚ 42 ਦੌੜਾਂ ਬਣਾਈਆਂ। ਮੈਟਰੋ ਰੇਲਵੇ ਦੇ ਅਮਿਤ ਕੁਇਲਾ ਨੇ ਤਿੰਨ ਵਿਕਟਾਂ ਲਈਆਂ। ਜਵਾਬ ‘ਚ ਮੈਟਰੋ ਰੇਲਵੇ ਨੇ ਟੀਚੇ ਦਾ ਪਿੱਛਾ ਕਰਦਿਆਂ ਪੰਜ ਵਿਕਟਾਂ ‘ਤੇ 228 ਦੌੜਾਂ ਬਣਾ ਕੇ ਮੈਚ 5 ਵਿਕਟਾਂ ਨਾਲ ਜਿੱਤ ਲਿਆ। ਮੈਟਰੋ ਰੇਲਵੇ ਲਈ ਸਭ ਤੋਂ ਵੱਧ ਸਕੋਰਰ ਅਰਿੰਦਮ ਰਹੇ, ਜਿਸ ਨੇ 119 ਗੇਂਦਾਂ ਵਿੱਚ 83 ਦੌੜਾਂ ਬਣਾਈਆਂ ਅਤੇ ਨਾਟ ਆਊਟ ਰਿਹਾ। ਉੱਤਰੀ ਪੱਛਮੀ ਰੇਲਵੇ ਵੱਲੋਂ ਸੀ.ਪੀ. ਜੱਟ ਅਤੇ ਮੌਂਟੀ ਨੇ 2-2 ਵਿਕਟਾਂ ਹਾਸਲ ਕੀਤੀਆਂ। ਮੈਟਰੋ ਰੇਲਵੇ ਨੇ ਇਹ ਮੈਚ 5 ਵਿਕਟਾਂ ਨਾਲ ਜਿੱਤ ਲਿਆ

ਪੱਛਮੀ ਰੇਲਵੇ ਅਤੇ ਪੂਰਬੀ ਰੇਲਵੇ ਵਿਚਾਲੇ ਅੱਜ ਦੂਜੇ ਮੈਚ ਵਿੱਚ ਪੱਛਮੀ ਰੇਲਵੇ ਨੇ 50 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ ’ਤੇ 285 ਦੌੜਾਂ ਦਾ ਟੀਚਾ ਰੱਖਿਆ। ਪੱਛਮੀ ਰੇਲਵੇ ਦੇ ਸਮਰਥ ਅਤੇ ਰੈਕਸਲੀ ਨੇ ਕ੍ਰਮਵਾਰ 71 ਗੇਂਦਾਂ ਵਿੱਚ 87 ਅਤੇ 41 ਗੇਂਦਾਂ ਵਿੱਚ 35 ਦੌੜਾਂ ਬਣਾਈਆਂ। ਈਸਟਰਨ ਰੇਲਵੇ ਦੇ ਅਰਿਜੀਤ ਨੇ 3 ਵਿਕਟਾਂ ਲਈਆਂ। ਪੂਰਬੀ ਰੇਲਵੇ ਨੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕਰਦਿਆਂ ਮੈਚ ਛੇ ਵਿਕਟਾਂ ਨਾਲ ਜਿੱਤ ਲਿਆ। ਈਸਟਰਨ ਰੇਲਵੇ ਦੇ ਰਵੀ ਸਿੰਘ , ਸ਼ਿਵਮ ਗੌਤਮ ਅਤੇ ਅਮਿਤ ਕੇ ਨੇ ਕ੍ਰਮਵਾਰ 87 ਗੇਂਦਾਂ ਵਿੱਚ 122 , 57 ਗੇਂਦਾਂ ਵਿੱਚ 57 ਅਤੇ 55 ਗੇਂਦਾਂ ਵਿੱਚ 55 ਦੌੜਾਂ ਬਣਾਈਆਂ . ਈਸਟਰਨ ਰੇਲਵੇ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤ ਲਿਆ

LEAVE A REPLY

Please enter your comment!
Please enter your name here