ਕੁਲਵੰਤ ਨੇ ਰੈਡ ਕਰਾਸ ਸੁਸਾਇਟੀ ਨੂੰ ਸਮਾਜ ਭਲਾਈ ਕਾਰਜਾਂ ਲਈ 20 ਹਜ਼ਾਰ ਦਾ ਦਿੱਤਾ ਯੋਗਦਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਕੋਮਲ ਮਿੱਤਲ ਦੀ ਅਗੁਵਾਈ ਹੇਠ ਲੋਕ ਭਲਾਈ ਲਈ ਬਹੁਤ ਸਾਰੀਆ ਸਕੀਮਾ ਅਤੇ ਪ੍ਰੋਜੈਕਟ ਚਲਾਏ ਜਾ ਰਹੇ ਹਨ। ਜਿਵੇਂ ਕਿ ਸਪੈਸ਼ਲ ਬੱਚਿਆਂ ਨੂੰ ਰੋਜ਼ਗਾਰ ਦਿਵਾਉਣ ਲਈ ‘ਵਿੰਗਜ਼ ਪ੍ਰੋਜੈਕਟ’, ਲੋੜਵੰਦ ਲੋਕਾਂ ਨੂੰ ਦੁਪਹਿਰ ਦਾ ਭੋਜਨ ਮੁਹੱਈਆ ਕਰਵਾਉਣ ਲਈ ‘ਸਾਂਝੀ ਰਸੋਈ ਪ੍ਰੋਜੈਕਟ’, ਸਸਤੀਆਂ ਅਤੇ ਵਧੀਆ ਦਵਾਈਆ ਮੁਹੱਈਆ ਕਰਵਾਉਣ ਲਈ ਜਨ ਔਸ਼ਧੀ ਤੋਂ ਇਲਾਵਾ ਲੜਕੀਆਂ ਲਈ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਖੋਲ੍ਹੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਇਨ੍ਹਾਂ ਸਮਾਜ ਭਲਾਈ ਦੇ ਕੰਮਾਂ ਲਈ ਸਮੇਂ-ਸਮੇਂ ’ਤੇ ਬਹੁਤ ਸਾਰੇ ਦਾਨੀ ਸੱਜਣਾ ਵੱਲੋਂ ਦਾਨ ਦੇ ਕੇ ਮਦਦ ਕੀਤੀ ਜਾਂਦੀ ਹੈ।

Advertisements

ਇਸੇ ਲੋਕ ਭਲਾਈ ਦੇ ਜਜ਼ਬੇ ਨੂੰ ਅੱਗੇ ਵਧਾਉਂਦੇ ਹੋਏ ਕੁਲਵੰਤ ਸਿੰਘ ਵਾਸੀ ਹੁਸ਼ਿਆਰਪੁਰ ਵੱਲੋਂ 20 ਹਜ਼ਾਰ ਰੁਪਏ ਦੀ ਰਾਸ਼ੀ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ ਲੋਕ ਭਲਾਈ ਕੰਮਾਂ ਲਈ ਦਾਨ ਵਜੋਂ ਮੁਹੱਈਆ ਕਰਵਾਈ ਹੈ। ਸੂਦ ਨੇ ਜ਼ਿਲ੍ਹੇ ਦੇ ਦਾਨੀ ਸੱਜਣਾ/ਸਮਾਜ ਸੇਵਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਨ੍ਹਾਂ ਪ੍ਰੋਜੈਕਟਾਂ ਦੀ ਸਫਲਤਾ ਲਈ ਉਹ ਆਪਣਾ ਵੱਡਮੁੱਲਾ ਸਹਿਯੋਗ ਮੁਹੱਈਆ ਕਰਨ ਦੀ ਕਿਰਪਾਲਤਾ ਕਰਨ। ਇਸ ਮੌਕੇ ਸੁਰਜੀਤ ਕੋਰ, ਅਮਿਤ ਡੋਗਰਾ ਅਤੇ ਕਰਮਜੀਤ ਕੋਰ ਆਹਲੂਵਾਲੀਆ ਵੀ ਮੌਜੂਦ ਸਨ।

LEAVE A REPLY

Please enter your comment!
Please enter your name here