35 ਸਾਲ ਪੁਰਾਣੇ ਕਤਲ ਕੇਸ ਵਿੱਚ ਭਗੌੜੇ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਚੰਡੀਗੜ੍ਹ ਪੁਲਿਸ ਤੇ ਪੀਓ ਤੇ ਸੰਮਨ ਸਟਾਫ ਸੈੱਲ ਨੇ 35 ਸਾਲ ਪੁਰਾਣੇ ਕਤਲ ਕੇਸ ਵਿੱਚ ਭਗੌੜੇ ਨੂੰ ਕਾਬੂ ਕਰਨ ਵਿੱਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ।ਦੱਸਿਆ ਜਾ ਰਿਹਾ ਹੈ ਕਿ 35 ਸਾਲ ਪਹਿਲਾਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਅਲੀਗੜ੍ਹ ਦੀ ਅਤਰੌਲੀ ਤਹਿਸੀਲ ਵਿੱਚ ਪਿੰਡ ਹਰਨਪੁਰ ਕਲਾਂ ਭੱਜ ਗਿਆ ਸੀ। ਉਸਨੇ ਆਪਣੀ ਕੋਈ ਥਾਂ ਨਹੀਂ ਬਣਾਈ ਤੇ ਪਹਿਲਾਂ ਉਹ ਤਾਲਾ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦਾ ਸੀ ਤੇ ਉੱਥੇ ਉਸਨੇ ਦੋ ਮਹੀਨੇ ਕੰਮ ਕੀਤਾ, ਫਿਰ ਉਹ ਪਾਣੀਪਤ, ਹਰਿਆਣਾ ਆ ਗਿਆ। ਜਿੱਥੇ ਉਹ ਸੱਤ ਸਾਲਾਂ ਤੱਕ ਫਲ ਅਤੇ ਸਬਜ਼ੀਆਂ ਵੇਚਣ ਦਾ ਕੰਮ ਕਰਦਾ ਰਿਹਾ। ਫਿਰ ਉਹ ਝਾਰਖੰਡ ਭੱਜ ਗਿਆ ਅਤੇ ਉੱਥੇ ਆਪਣਾ ਕਮਰਾ ਬਦਲ ਲਿਆ। ਉਹ ਇੱਕ ਸੰਨਿਆਸੀ ਦੇ ਰੂਪ ਵਿੱਚ ਉੱਥੇ ਰਹਿਣ ਲੱਗ ਪਿਆ ਪਰ ਉਹ ਦੋ ਮਹੀਨੇ ਤੋਂ ਵੱਧ ਇੱਕ ਥਾਂ ਨਹੀਂ ਠਹਿਰਿਆ। ਹੁਣ ਉਹ ਯੂਪੀ ਦੇ ਕਿਸੇ ਇਲਾਕੇ ਵਿਚ ਰਹਿਣ ਲੱਗ ਪਿਆ ਸੀ।

Advertisements

ਜਿਸ ਬਾਰੇ ਚੰਡੀਗੜ੍ਹ ਪੁਲਿਸ ਨੂੰ ਸੂਚਨਾ ਮਿਲੀ। ਪੁਲਿਸ ਨੇ ਨੌਂ ਮਹੀਨੇ ਤੱਕ ਉਸ ਦਾ ਪਿੱਛਾ ਕੀਤਾ। ਪੁਲਿਸ ਵਾਲੇ ਖੁਦ ਸੰਤ ਦਾ ਚੋਲਾ ਪਾ ਕੇ ਉਸ ਦੀ ਭਾਲ ਕਰਦੇ ਰਹੇ। ਅਖੀਰ ਪਤਾ ਲੱਗਾ ਕਿ ਉਹ ਕਾਸਗੰਜ ਦੇ ਆਸ਼ਰਮ ਵਿੱਚ ਲੁਕਿਆ ਹੋਇਆ ਸੀ। ਜਿੱਥੋਂ ਪੁਲਿਸ ਨੇ ਉਸਨੂੰ ਕਾਬੂ ਕਰ ਲਿਆ। ਦੱਸ ਦੇਈਏ ਕਿ ਪੁਲਿਸ ਨੇ ਕੈਂਬਵਾਲਾ ਦੀ ਰਹਿਣ ਵਾਲੀ ਵਿਦਿਆਵਤੀ ਦੀ ਸ਼ਿਕਾਇਤ ਤੇ ਕੇਸ ਦਰਜ ਕੀਤਾ ਸੀ। ਉਸਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਆਪਣੇ ਲੜਕੇ ਨਾਲ ਮਨੀਮਾਜਰਾ ਤੋਂ ਕੈਂਬਵਾਲਾ ਜਾ ਰਹੀ ਸੀ। ਰਸਤੇ ਵਿੱਚ ਤਿੰਨ ਵਿਅਕਤੀਆਂ ਨੇ ਉਸਨੂੰ ਘੇਰ ਲਿਆ ਅਤੇ ਉਸਦੇ ਗਹਿਣੇ ਖੋਹਣੇ ਸ਼ੁਰੂ ਕਰ ਦਿੱਤੇ। ਜਦੋਂ ਉਸਨੇ ਵਿਰੋਧ ਕੀਤਾ ਤਾਂ ਇਕ ਦੋਸ਼ੀ ਨੇ ਉਸ ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਸੀ। ਮੁਲਜ਼ਮ ਉਸਦੇ ਲੜਕੇ ਨੂੰ ਅਗਵਾ ਕਰਕੇ ਫਰਾਰ ਹੋ ਗਿਆ। ਬਾਅਦ ਵਿਚ ਉਨ੍ਹਾਂ ਨੇ ਉਸਦਾ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਨੂੰ ਜੰਗਲ ਵਿੱਚ ਸੁੱਟ ਦਿਤਾ। ਪੁਲਿਸ ਨੇ ਆਨੰਦ ਕੁਮਾਰ ਤੇ ਹੋਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਇਸ ਮਾਮਲੇ ਵਿਚ ਬਾਕੀ ਮੁਲਜ਼ਮ ਫੜੇ ਗਏ ਸਨ ਪਰ ਆਨੰਦ ਫਰਾਰ ਹੋ ਗਿਆ ਸੀ। ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here