ਜੋ ਪੈਸਾ ਮੋਦੀ ਸਰਕਾਰ ਨੇ ਅਮੀਰਾਂ ਵਿੱਚ ਵੰਡਿਆ, ਸਰਕਾਰ ਬਣਨ ’ਤੇ ਗਰੀਬਾਂ ਨੂੰ ਦਿੱਤਾ ਜਾਵੇਗਾ: ਰਾਹੁਲ ਗਾਂਧੀ

ਭਾਗਲਪੁਰ (ਦ ਸਟੈਲਰ ਨਿਊਜ਼), ਜੋਤੀ ਗੰਗੜ੍ਹ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਭਾਗਲਪੁਰ ਸੈਂਡਿਸ ਕੰਪਾਊਂਡ ਵਿੱਚ ਇੱਕ ਮੰਚ ਦੋਰਾਨ ਵੱਡੇ ਇਕੱਠ ਨੂੰ ਸੰਬੋਧਨ ਕੀਤਾ। ਭਾਗਲਪੁਰ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਅਜੀਤ ਸ਼ਰਮਾ ਦੇ ਹੱਕ ਵਿੱਚ ਜਨ ਸਭਾ ਨੂੰ ਸਾਰੇ ਆਗੂਆਂ ਨੇ ਸੰਬੋਧਨ ਕੀਤਾ। ਇਸ ਦੋਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਵਾਲੇ ਗੱਲਾਂ ਕਰਦੇ ਹਨ ਕਿ ਇੰਨੀਆਂ ਸੀਟਾਂ ਆਉਣਗੀਆਂ, ਇੰਨੀਆਂ ਸੀਟਾਂ ਆਉਣਗੀਆਂ ਪਰ ਮੈਂ ਕਹਿੰਦਾ ਹਾਂ ਕਿ ਐਨਡੀਏ ਨੂੰ 150 ਤੋਂ ਵੱਧ ਸੀਟਾਂ ਨਹੀਂ ਮਿਲਣਗੀਆਂ।

Advertisements

ਉਨ੍ਹਾਂ ਅੱਗੇ ਕਿਹਾ ਕਿ ਸਾਡੀ ਸਰਕਾਰ ਬਣਦਿਆਂ ਹੀ ਅਗਨੀਵੀਰ ਸਕੀਮ ਨੂੰ ਲਾਂਭੇ ਕਰ ਦਿੱਤਾ ਜਾਵੇਗਾ। ਦੇਸ਼ ਨੂੰ ਦੋ ਤਰ੍ਹਾਂ ਦੇ ਸ਼ਹੀਦਾਂ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਪੈਸਾ ਮੋਦੀ ਸਰਕਾਰ ਨੇ ਅਮੀਰਾਂ ਵਿੱਚ ਵੰਡਿਆ, ਉਹੀ ਪੈਸਾ ਸਾਡੀ ਸਰਕਾਰ ਬਣਨ ’ਤੇ ਗਰੀਬਾਂ ਨੂੰ ਦਿੱਤਾ ਜਾਵੇਗਾ। ਪਹਿਲੀ ਨੌਕਰੀ ਸਾਡੀ ਪੱਕੀ ਯੋਜਨਾ ਹੈ, ਸਾਡੀ ਸਰਕਾਰ ਭਾਰਤ ਦੇ ਸਾਰੇ ਗ੍ਰੈਜੂਏਟ ਨੌਜਵਾਨਾਂ ਨੂੰ ਪਹਿਲੀ ਨੌਕਰੀ ਦਾ ਅਧਿਕਾਰ ਦੇਵੇਗੀ।

ਰਾਹੁਲ ਗਾਂਧੀ ਨੇ ਅੱਗੇ ਕਿਹਾ, ਹਰ ਪਰਿਵਾਰ ‘ਚੋਂ ਇਕ ਔਰਤ ਦੀ ਚੋਣ ਕੀਤੀ ਜਾਵੇਗੀ, ਕਾਂਗਰਸ ਉਸ ਔਰਤ ਦੇ ਬੈਂਕ ਖਾਤੇ ‘ਚ 1 ਸਾਲ ਲਈ 1 ਲੱਖ ਰੁਪਏ ਜਮ੍ਹਾ ਕਰੇਗੀ ਯਾਨੀ ਹਰ ਮਹੀਨੇ ਖਾਤੇ ‘ਚ 8 ਹਜ਼ਾਰ 500 ਰੁਪਏ ਜਮ੍ਹਾ ਕਰਵਾਏ ਜਾਣਗੇ। ਕਰੋੜਾਂ ਨੌਜਵਾਨਾਂ ਨੂੰ ਸਿਖਲਾਈ ਮਿਲੇਗੀ।

LEAVE A REPLY

Please enter your comment!
Please enter your name here