ਵਾਢੀ ਕਰਦੇ ਸਮੇਂ ਮਸ਼ੀਨ ਵਿੱਚ ਆਇਆ ਵਿਅਕਤੀ, ਸਰੀਰ ਦੇ ਹੋਏ ਕਈ ਟੁੱਕੜੇ

ਹਰਿਆਣਾ (ਦ ਸਟੈਲਰ ਨਿਊਜ਼)। ਹਰਿਆਣਾ ਦੇ ਪਿੰਡ ਦਲਵਾਸ ਵਿੱਚ ਕਣਕ ਦੀ ਵਾਢੀ ਕਰਦੇ ਸਮੇਂ ਮਸ਼ੀਨ ਦੇ ਅੰਦਰ ਆਉਣ ਕਾਰਨ ਇੱਕ ਮਜ਼ਦੂਰ ਦੀ ਦਰਦਨਾਕ ਮੌਤ ਹੋਣ ਦੀ ਖਬਰ ਮਿਲੀ ਹੈ।ਮ੍ਰਿਤਕ ਦੀ ਪਹਿਚਾਣ ਬਿਜੇਂਦਰ ਉਮਰ 33 ਸਾਲਾ ਵਾਸੀ ਪਿੰਡ ਦਲਵਾਸ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਦੇਰ ਰਾਤ ਬਿਜੇਦਰ ਖੇਤ ਵਿੱਚ ਕਣਕ ਦੀ ਵਾਢੀ ਕਰਦਾ ਸੀ ਤੇ ਉਹ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਿਆ।

Advertisements

ਜਾਣਕਾਰੀ ਮੁਤਾਬਕ ਕਣਕ ਕੱਢਣ ਸਮੇਂ ਉਸਦਾ ਹੱਥ ਫਿਸਲ ਗਿਆ ਜਿਸ ਕਾਰਨ ਉਹ ਮਸ਼ੀਨ ਦੇ ਅੰਦਰ ਡਿੱਗ ਗਿਆ ਤੇ ਉਸਦੇ ਪੈਰਾਂ ਦੇ ਉੱਪਰ ਦਾ ਸਾਰਾ ਹਿੱਸਾ ਅਤੇ ਉਸਦਾ ਸਰੀਰ ਮਸ਼ੀਨ ਵਿੱਚ ਕੱਟਿਆ ਗਿਆ ਤੇ ਉਸਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ।ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਸ਼ੀਨ ਵਿੱਚੋ ਟੁੱਕੜੇ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ।

ਮਜ਼ਦੂਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ। ਪੁਲਿਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਹੈ, ਜਿਸ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here