ਰੋਟਰੀ ਕਲੱਬ ਰੋਪੜ ਵੱਲੋਂ 21 ਅਪ੍ਰੈਲ ਨੂੰ ਲਗਾਇਆ ਜਾਵੇਗਾ ਮੁਫਤ ਮੈਡੀਕਲ ਕੈਂਪ


ਰੂਪਨਗਰ ( ਦ ਸਟੈਲਰ ਨਿਊਜ਼), ਧਰੂਵ ਨਾਰੰਗ :
ਰੋਟਰੀ ਕਲੱਬ ਰੋਪੜ ਵੱਲੋਂ 21 ਅਪ੍ਰੈਲ ਨੂੰ ਐਤਵਾਰ ਵਾਲੇ ਦਿਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਜੰਡ ਸਾਹਿਬ, ਪਿੰਡ ਮਹਿਤੋਤ, ਤਹਿਸੀਲ ਚਮਕੌਰ ਸਾਹਿਬ, ਜਿਲ੍ਹਾ ਰੂਪਨਗਰ ਵਿਖੇ ਮੁਫਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਜਾ ਰਿਹਾ ਹੈ । ਕਲੱਬ ਪ੍ਰਧਾਨ ਡਾ. ਨਮਰਤਾ ਪਰਮਾਰ ਅਤੇ ਸਾਬਕਾ ਗਵਰਨਰ ਡਾ. ਆਰ. ਐਸ. ਪਰਮਾਰ ਨੇ ਦੱਸਿਆ ਕਿ ਇਹ ਕੈਂਪ ਫੋਰਟਿਸ ਹਸਪਤਾਲ ਮੋਹਾਲੀ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਅਤੇ ਇਸ ਕੈਂਪ ਵਿੱਚ ਦਿਲ ਦੀਆਂ ਬਿਮਾਰੀਆਂ, ਦਿਮਾਗ, ਅੱਖਾਂ, ਦੰਦ, ਕੰਨ, ਨੱਕ, ਗਲਾ, ਛਾਤੀ, ਰੀੜ ਦੀ ਹੱਡੀ, ਹੱਡੀਆਂ, ਪਲਾਸਟਿਕ ਸਰਜਰੀ, ਚਮੜੀ ਦੇ ਰੋਗ, ਮੈਡੀਸਨ ਦੇ ਮਾਹਰ ਡਾਕਟਰ ਮੁਫਤ ਵਿੱਚ ਮਰੀਜਾਂ ਦਾ ਚੈੱਕਅਪ ਕਰਨਗੇ ।

Advertisements

ਇਸ ਕੈਂਪ ਦੇ ਚੇਅਰਮੈਨ ਐਡਵੋਕਟ ਅਮਰ ਰਾਜ ਸੈਣੀ ਨੇ ਦੱਸਿਆ ਕਿ ਕੈਂਪ ਦੌਰਾਨ ਦਵਾਈਆਂ ਮੁਫਤ ਵਿੱਚ ਦਿੱਤੀਆਂ ਜਾਣਗੀਆਂ ਅਤੇ ਲੋੜਵੰਦ ਮਰੀਜਾਂ ਦੇ ਖੂਨ, ਸ਼ੂਗਰ ਅਤੇ ਈਸੀਜੀ ਟੈਸਟ ਵੀ ਮੁਫਤ ਵਿੱਚ ਕੀਤੇ ਜਾਣਗੇ । ਕੈਂਪ ਦੇ ਕੋ- ਚੇਅਰਮੈਨ ਪ੍ਰੋ. ਪ੍ਰਭਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਬੱਚਿਆ ਦੇ ਕੱਟੇ ਹੋਏ ਬੁੱਲ/ਤਾਲੂ ਦੀ ਸਰਜਰੀ ਵੀ ਮੁਫਤ ਕੀਤੀ ਜਾਵੇਗੀ । ਕਲੱਬ ਵੱਲੋਂ ਮਰੀਜਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਗਈ । ਇਸ ਮੌਕੇ ਤੇ ਡਾ. ਭੀਮ ਸੈਨ, ਡਇਰੈਕਟਰ ਕਮਿਊਨਿਟੀ ਸਰਵਿਸ ਗੁਰਪ੍ਰੀਤ ਸਿੰਘ, ਸਾਬਕਾ ਪ੍ਰਧਾਨ ਇੰਜੀਨੀਅਰ ਪਰਮਿੰਦਰ ਕੁਮਾਰ (ਚੇਅਰਮੈਨ ਰਜਿਸਟਰੇਸ਼ਨ ਕਮੇਟੀ) ਅਤੇ ਹੋਰ ਰੋਟਰੀਅਨ ਹਾਜਰ ਸਨ ।

LEAVE A REPLY

Please enter your comment!
Please enter your name here