ਤੇਜ਼ ਰਫਤਾਰ ਪਿਕਅੱਪ ਨੇ ਟੈਕਸੀ ਟਰਾਈਵਰ ਨੂੰ ਮਾਰੀ ਟੱਕਰ, ਮੌਤ

ਖੰਨਾ (ਦ ਸਟੈਲਰ ਨਿਊਜ਼)। ਖੰਨਾ ਵਿੱਚ ਦੇਰ ਰਾਤ ਐਸਐਸਪੀ ਦਫ਼ਤਰ ਦੇ ਸਾਹਮਣੇ ਇੱਕ ਤੇਜ਼ ਰਫ਼ਤਾਰ ਮਹਿੰਦਰਾ ਪਿਕਅੱਪ ਵੱਲੋਂ ਇੱਕ ਟੈਕਸੀ ਡਰਾਈਵਰ ਨੂੰ ਟੱਕਰ ਮਾਰਨ ਦੀ ਖਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਸਾਗਰ ਮੰਡੇਰ ਉਮਰ 46 ਸਾਲਾ ਵਾਸੀ ਤੁਰਮਾਰੀ ਵਜੋਂ ਹੋਈ ਹੈ।

Advertisements

ਜਾਣਕਾਰੀ ਮੁਤਾਬਕ ਸਾਗਰ ਟੈਕਸੀ ਚਲਾਉਦਾ ਸੀ ਤੇ ਉਹ ਅਕਸਰ ਦਿੱਲੀ ਜਾਂਦਾ ਰਹਿੰਦਾ ਸੀ ਤੇ ਜਦੋ ਸਾਗਰ ਕੰਪਨੀ ਦੀ ਕਾਰ ਦੂਜੇ ਡਰਾਈਵਰ ਨੂੰ ਦੇਣ ਤੋਂ ਬਾਅਦ ਸਰਵਿਸ ਲੇਨ ਪਾਰ ਕਰਨ ਲੱਗਾ ਤਾਂ ਪਿੱਛੇ ਤੋਂ ਆ ਰਹੀ ਤੇਜ਼ ਰਫਤਾਰ ਮਹਿੰਦਰਾ ਨੇ ਚਾਲਕ ਨੂੰ ਟੱਕਰ ਮਾਰ ਦਿੱਤੀ ਤੇ ਸਾਗਰ ਦੀ ਮੌਕੇ ਤੇ ਹੀ ਮੌਤ ਹੋ ਗਈ। ਮਹਿੰਦਰਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ।ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਟਰਮ ਲਈ ਭੇਜ ਦਿੱਤਾ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here