
ਲਖਨਊ (ਦ ਸਟੈਲਰ ਨਿਊਜ਼)। ਲਖਨਊ ਦੇ ਇੰਦਰਾਨਗਰ ਇਲਾਕੇ ਵਿੱਚ ਸ਼ਰਾਬ ਪੀ ਕੇ ਚੋਰੀ ਕਰਨ ਆਇਆ ਚੋਰ ਘਰ ਦਾ ਸਮਾਨ ਇਕੱਠਾ ਕਰਕੇ ਉੱਥੇ ਹੀ ਸੌਂ ਗਿਆ। ਦੱਸਿਆ ਜਾ ਰਿਹਾ ਹੈ ਕਿ ਡਾ. ਸੁਨੀਲ ਪਾਂਡੇ ਦਾ ਘਰ ਸੀ ਪਰ ਡਾ. ਪਾਂਡੇ ਘਰ ਵਿੱਚ ਨਹੀਂ ਰਹਿੰਦੇ ਹਨ। ਜਿਸ ਕਾਰਨ ਘਰ ਬੰਦ ਪਿਆ ਹੋਇਆ ਸੀ ਤੇ ਦੇਰ ਰਾਤ ਚੋਰ ਕਪਿਲ ਕਸ਼ਯਪ ਨਸ਼ੇ ਦੀ ਹਾਲਤ ਵਿੱਚ ਘਰ ਦਾ ਤਾਲਾ ਤੋੜ ਕੇ ਘਰ ਵਿੱਚ ਦਾਖਲ ਹੋ ਗਿਆ।

ਉਸਨੇ ਘਰ ਵਿੱਚ ਰੱਖਿਆ ਹੋਇਆ ਕੀਮਤੀ ਸਮਾਨ ਇਕੱਠਾ ਕੀਤਾ ਅਤੇ ਫਿਰ ਸੌਂ ਗਿਆ। ਸਵੇਰੇ ਆਸ-ਪਾਸ ਦੇ ਲੋਕਾਂ ਨੇ ਤਾਲਾ ਟੁੱਟਿਆ ਦੇਖ ਕੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਮੁਲਜ਼ਮ ਕਪਿਲ ਖ਼ਿਲਾਫ਼ ਪਹਿਲਾਂ ਵੀ ਕਈ ਚੋਰੀ ਦੇ ਕੇਸ ਦਰਜ ਹਨ।












