
ਮੁੱਲਾਂਪੁਰ (ਦ ਸਟੈਲਰ ਨਿਊਜ਼)। ਮੁੱਲਾਂਪੁਰ ਦੇ ਪਿੰਡ ਮਾਜਰੀ ਬੈਂਕ ਦੇ ਸਕਿਊਰਿਟੀ ਗਾਰਡ ਵੱਲੋਂ ਨੌਜਵਾਨ ਦੇ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਮਨਬੀਰ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮਨਬੀਰ ਦੀ ਮਾਤਾ ਦਾ ਯੂਨੀਅਨ ਬੈਂਕ ਵਿੱਚ ਅਕਾਊਂਟ ਸੀ ਤੇ ਉਹ ਪਿੰਡ ਮਾਜਰੀ ਦੇ ਯੂਨੀਅਨ ਬੈਂਕ ਵਿੱਚ ਆਪਣੀ ਮਾਤਾ ਦੇ ਕੰਮ ਆਇਆ ਹੋਇਆ ਸੀ ਤੇ ਉਸਦੀ ਉੱਥੇ ਬੈਂਕ ਦੇ ਸਟਾਫ ਨਾਲ ਬਹਿਸ ਹੋ ਗਈ ਅਤੇ ਬੈਂਕ ਵਾਲਿਆਂ ਨੇ ਉਸਨੂੰ ਬਾਹਰ ਜਾਣ ਲਈ ਕਹਿ ਦਿੱਤਾ ਤੇ ਉਸਤੋਂ ਬਾਅਦ ਉਸਦੀ ਕਿਸੇ ਗੱਲ ਨੂੰ ਲੈਕੇ ਸਕਿਊਰਿਟੀ ਗਾਰਡ ਨਾਲ ਬਹਿਸ ਹੋ ਗਈ। ਸਕਿਊਰਿਟੀ ਗਾਰਡ ਨੇ ਮਨਵੀਰ ਤੇ ਗੋਲੀ ਚਲਾ ਦਿੱਤੀ ਤੇ ਉਹ ਗੰਭੀਰ ਜ਼ਖਮੀ ਹੋ ਗਿਆ।

ਮਨਵੀਰ ਨੂੰ ਜੇਰੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਜਿੱਥੇ ਕਿ ਇਲਾਜ਼ ਦੌਰਾਨ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਤੇ ਉਸਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।












