
ਅਰਮੀਨੀਆ (ਦ ਸਟੈਲਰ ਨਿਊਜ਼)। ਅਰਮੀਨੀਆ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌ-ਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਨੌਜਵਾਨ ਦੀ ਪਹਿਚਾਣ ਗੁਰਬਾਜ ਸਿੰਘ ਉਮਰ 20 ਸਾਲਾਂ ਵਾਸੀ ਪਿੰਡ ਸਰਫਕੋਟ ਜਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਗੁਰਬਾਜ 7 ਮਹੀਨੇ ਪਹਿਲਾਂ ਹੀ ਆਪਣੇ ਚੰਗੇ ਭਵਿੱਖ ਲਈ ਅਰਮੀਨੀਆ ਗਿਆ ਸੀ ਪਰ ਅਰਮੀਨੀਆ ਵਿੱਚ ਉਸਦੀ ਹਾਰਟ ਅਟੈਕ ਨਾਲ ਮੌ-ਤ ਹੋ ਗਈ। ਗੁਰਬਾਜ ਦੀ ਮੌ-ਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਂਗ ਦੀ ਲਹਿਰ ਪੈਦਾ ਹੈ ਗਈ।











