ਗਾਜ਼ਾ ਦੇ ਇੱਕ ਹਸਪਤਾਲ ਤੇ ਰਾਕੇਟ ਹਮਲੇ ਵਿੱਚ ਕਰੀਬ 500 ਲੋਕਾਂ ਦੀ ਮੌਤ

ਗਾਜ਼ਾ (ਦ ਸਟੈਲਰ ਨਿਊਜ਼), ਪਲਕ। ਗਾਜ਼ਾ ਦੇ ਇੱਕ ਹਸਪਤਾਲ ਤੇ ਰਾਕੇਟ ਹਮਲੇ ਵਿੱਚ ਕਰੀਬ 500 ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ। ਇਜ਼ਰਾਇਲੀ ਪੀਐੱਮ ਨੇਤਰਯਾਹੂ ਨੇ ਲਿਖਿਆ ਹੈ ਕਿ ਪੂਰੀ ਦੁਨੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗਾਜ਼ਾ ਤੇ ਹਮਲਾ ਕਰਨ ਵਾਲੀ ਇਜ਼ਰਾਈਲੀ ਫੌਜ ਨਹੀਂ ਸੀ, ਸਗੋਂ ਹਮਾਸ ਦੇ ਖੌਫਨਾਕ ਅੱਤਵਾਦੀਆਂ ਨੇ ਹਮਲਾ ਕੀਤਾ ਹੈ।

Advertisements

ਸਾਡੇ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਆਪਣੇ ਬੱਚਿਆਂ ਦੇ ਵੀ ਕਾਤਲ ਹਨ। ਜਾਰਡਨ ਨੇ ਗਾਜ਼ਾ ਦੇ ਹਸਪਤਾਲ ਤੇ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਤੇ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਨਾਲ ਸੰਮੇਲਨ ਰੱਦ ਕਰ ਦਿੱਤਾ ਹੈ।

LEAVE A REPLY

Please enter your comment!
Please enter your name here