
ਡੇਰਾ ਬਾਬਾ ਨਾਨਕ (ਦ ਸਟੈਲਰ ਨਿਊਜ਼)। ਡੇਰਾ ਬਾਬਾ ਨਾਨਕ ਦੇ ਅਧੀਨ ਫਤਿਹਗੜ੍ਹ ਨਜ਼ਦੀਕ ਪਿੰਡ ਸਮਰਾਏ ਦਾ ਨੌਜਵਾਨ ਬਲਵਿੰਦਰ ਸਿੰਘ (32 ਸਾਲ) ਪੁੱਤਰ ਮੁੱਖਾ ਸਿੰਘ ਦੀ ਦੁਬਈ ਵਿੱਚ ਮੌਤ ਹੋ ਗਈ ਹੈ। ਨੌਜਵਾਨ 6 ਮਹੀਨੇ ਪਹਿਲਾਂ ਘਰ ਦੀ ਤੰਗੀ ਅਤੇ ਗਰੀਬੀ ਦੀ ਦਲਦਲ ਵਿੱਚੋਂ ਉਪਰ ਉਠਣ ਦਾ ਸੁਪਨਾ ਲੈ ਕੇ ਵਿਦੇਸ਼ ਗਿਆ ਸੀ।

ਜਾਣਕਾਰੀ ਅਨੁਸਾਰ, ਬਲਵਿੰਦਰ ਸਿੰਘ ਦੀ ਮੌਤ ਨਾਲ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁਟ ਪਿਆ ਹੈ ਕਿਉਂਕਿ ਪਰਿਵਾਰ ਕੋਲ ਦੁਬਈ ਤੋਂ ਭਾਰਤ ਆਪਣੇ ਮੁੰਡੇ ਦੀ ਲਾਸ਼ ਮੰਗਵਾਉਣ ਲਈ ਵੀ ਪੈਸੇ ਨਹੀਂ ਹਨ, ਜਿਸ ਕਰਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।












