ਅਮਰੀਕਾ ਨੇ 21 ਭਾਰਤੀ ਵਿਦਿਆਰਥੀ ਨੂੰ ਇੱਕੋ ਦਿਨ ‘ਚ ਹੀ ਡਿਪੋਰਟ ਕੀਤਾ

ਅਮਰੀਕਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਅਮਰੀਕਾ ਚੋਂ ਇੱਕ ਦਿਨ ਹੀ ਵਿੱਚ 21 ਭਾਰਤੀ ਵਿਦਿਆਰਥੀ 16 ਅਗਸਤ ਨੂੰ ਡਿਪੋਰਟ ਕਰ ਭਾਰਤ ਵਾਪਸ ਭੇਜ ਦਿੱਤੇ ਗਏ। ਇਹਨਾਂ ਵਿਦਿਆਰਥੀਆਂ ਵਿਚੋਂ ਇਕ ਦਰਜਨ ਤੇਲਗੂ ਵਿਦਿਆਰਥੀ ਹਨ, ਜੋ ਇਸ ਹਫ਼ਤੇ ਮਾਸਟਰ ਕੋਰਸ ਲਈ ਅਮਰੀਕਾ ਪਹੁੰਚੇ ਸਨ।

Advertisements

ਤੇਲਗੂ ਰਾਜਾਂ ਦੇ ਵਿਦਿਆਰਥੀਆਂ ਵਿੱਚੋਂ ਕੁਝ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਵੀਜ਼ਾ ਦੀਆਂ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਸਨ ਅਤੇ ਫਿਰ ਉਹ ਉੱਚ ਸਿੱਖਿਆ ਲਈ ਆਪਣੇ ਕਾਲਜਾਂ ਵਿੱਚ ਪੜ੍ਹਨ ਲਈ ਅਮਰੀਕਾ ਪਹੁੰਚੇ ਸਨ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੁਝ ਸਮੇਂ ਲਈ ਹਿਰਾਸਤ ‘ਚ ਰੱਖ ਕੇ ਵਾਪਸ ਭੇਜ ਦਿੱਤਾ।

ਇਨ੍ਹਾਂ ‘ਚੋਂ ਜ਼ਿਆਦਾਤਰ ਅਟਲਾਂਟਾ, ਸ਼ਿਕਾਗੋ ਅਤੇ ਸੈਨ ਫਰਾਂਸਿਸਕੋ ਹਵਾਈ ਅੱਡਿਆਂ ‘ਤੇ ਉਤਰੇ ਸਨ। ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਲੋੜੀਂਦੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਨ੍ਹਾਂ ਨੂੰ ਵਾਪਸ ਕਿਉਂ ਭੇਜਿਆ ਗਿਆ ਅਤੇ ਇਹ ਮੰਨਿਆ ਗਿਆ ਕਿ ਇਸ ਦਾ ਉਨ੍ਹਾਂ ਦੇ ਵੀਜ਼ਾ ਦਸਤਾਵੇਜ਼ਾਂ ਨਾਲ ਕੋਈ ਸਬੰਧ ਹੈ। ਕੁਝ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਦੇ ਫੋਨ ਅਤੇ ਇੱਥੋਂ ਤੱਕ ਕਿ ਵਟਸਐਪ ਚੈਟ ਵੀ ਚੈੱਕ ਕੀਤੇ ਗਏ।

LEAVE A REPLY

Please enter your comment!
Please enter your name here