
ਹਰਿਆਣਾ (ਦ ਸਟੈਲਰ ਨਿਊਜ਼)। ਅਮਰੀਕਾ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਕੁਰੂਕਸ਼ੇਤਰ ਜ਼ਿਲ੍ਹੇ ਤੋਂ ਅਮਰੀਕਾ ਗਏ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਨੌਜਵਾਨ ਕਰੀਬ 7 ਸਾਲ ਪਹਿਲਾਂ ਪਰਿਵਾਰ ਨਾਲ ਅਮਰੀਕਾ ਗਿਆ ਸੀ, ਜਿਸ ਦਾ ਇੱਕ 6 ਮਹੀਨਿਆਂ ਦਾ ਪੁੱਤਰ ਵੀ ਹੈ, ਜੋ ਆਪਣੀ ਮਾਂ ਨਾਲ ਅਮਰੀਕਾ ਰਹਿ ਰਿਹਾ ਹੈ।

ਜਾਣਕਾਰੀ ਅਨੁਸਾਰ, ਇਸਮਾਈਲਾਬਾਦ ਦੇ ਪਿੰਡ ਕੁੰਮਹਾਰ ਮਾਜਰਾ ਦਾ ਰਹਿਣ ਵਾਲਾ ਸੰਦੀਪ ਸਿੰਘ (32) ਕੈਲੀਫੋਰਨੀਆ ਵਿੱਚ ਰਹਿ ਰਿਹਾ ਸੀ ਅਤੇ ਟਰੱਕ ਡਰਾਈਵਰ ਸੀ। ਇੱਥੇ ਪਿੰਡ ਵਿੱਚ ਉਸ ਦਾ ਵੱਡਾ ਭਰਾ ਡਿੰਪਲ ਆਪਣੀ ਬਜ਼ੁਰਗ ਮਾਂ ਨਾਲ ਰਹਿੰਦਾ ਹੈ।
ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ, ਸੰਦੀਪ ਸਿੰਘ, ਟਰੱਕ ਲੈ ਕੇ ਟੈਕਸਾਸ ਗਿਆ ਸੀ, ਜਿਥੇ ਉਸ ਦਾ ਟਰੱਕ ਖੜ੍ਹੀ ਟਰੇਨ ਨਾਲ ਟਕਰਾ ਗਿਆ। ਘਟਨਾ ਸਮੇਂ ਟਰੱਕ ਵਿਚ ਸੰਦੀਪ ਇਕੱਲਾ ਸੀ, ਜਿਸ ਕਾਰਨ ਕਾਫੀ ਸਮੇਂ ਤੱਕ ਉਸ ਨੂੰ ਜ਼ਖ਼ਮੀ ਹੋਣ ਪਿੱਛੋਂ ਵੀ ਸਹਾਇਤਾ ਨਹੀਂ ਮਿਲ ਸਕੀ। ਬਾਅਦ ਵਿੱਚ ਕਿਸੇ ਨੇ ਪਤਾ ਲੱਗਣ ‘ਤੇ ਪੁਲਿਸ ਨੂੰ ਘਟਨਾ ਬਾਰੇ ਦੱਸਿਆ, ਪਰ ਉਦੋਂ ਤੱਕ ਸੰਦੀਪ ਦੀ ਮੌਤ ਹੋ ਚੁੱਕੀ ਸੀ।
ਅਮਰੀਕੀ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।












