Sunday, October 25, 2026
Home Chandigarh ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਦਿਆਰਥੀ ਨੇ ਪਾਣੀ ਦੀ ਟੈਂਕੀ ਤੋਂ...

ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਦਿਆਰਥੀ ਨੇ ਪਾਣੀ ਦੀ ਟੈਂਕੀ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ, ਮੌਤ  

ਖਰੜ (ਦ ਸਟੈਲਰ ਨਿਊਜ਼)। ਚੰਡੀਗੜ੍ਹ ਯੂਨਿਵਰਸਿਟੀ ਘੜੂੰਆਂ ਵਿੱਚ ਬੀਬੀਏ ਆਖਰੀ ਸਾਲ ਦੇ ਹਰਿਆਣਵੀ ਵਿਦਿਆਰਥੀ ਨੇ ਪਿੰਡ ਖਾਨਪੁਰ ਨਜ਼ਦੀਕ ਸਥਿਤ ਮਾਡਰਨ ਸਿਟੀ ਸੈਂਟਰ ਕੰਪਲੈਕਸ ਦੀ ਪਾਣੀ ਦੀ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜ਼ਵਾਨ ਦੀ ਪਹਿਚਾਣ ਸੁਮਿਤ ਸ਼ਿਕਾਰਾ ਉਮਰ 20 ਸਾਲਾਂ ਵਜੋਂ ਹੋਈ ਹੈ। ਜਾਣਕਾਰੀ  ਦਿੰਦੇ  ਸੁਮਿਤ ਦੇ ਦੋਸਤਾਂ ਨੇ ਦੱਸਿਆ ਕਿ ਸੁਮਿਤ ਕੁੱਝ ਦਿਨਾਂ ਤੋਂ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਪਰੇਸ਼ਾਨ ਸੀ ਤੇ ਉਸਨੇ ਇਸਦੇ ਚੱਲਦੇ ਆਪਣੀ ਬਾਹਾਂ ਦੀਆਂ ਨਸਾਂ ਕੱਟਣ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਹੁਣ ਉਹ ਅਚਾਨਕ ਪਾਣੀ ਵਾਲੀ ਟੈਂਕੀ ਤੇ ਚੜ੍ਹ ਗਿਆ ਤੇ ਉਸਨੂੰ ਇਹਨਾਂ ਸਮਝਾਉਣ ਦੇ ਬਾਵਜੂਦ ਵੀ ਉਹ ਨਹੀਂ ਮੰਨਿਆ ਤੇ ਉਸਨੇ ਟੈਂਕੀ ਤੋਂ ਛਾਲ ਮਾਰ ਦਿੱਤੀ।

Advertisements

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਟੈਂਕੀ ਦੀ ਉੱਚਾਈ ਤੋਂ ਡਿੱਗਣ ਕਾਰਨ ਉਸ ਦੀਆਂ ਦੋਵੇਂ ਲੱਤਾਂ ਦੀਆਂ ਹੱਡੀਆਂ ਟੁੱਟ ਕੇ ਬਾਹਰ ਦਿਖਾਈ ਦੇਣ ਲੱਗ ਗਈਆਂ। ਫਿਲਹਾਲ ਪੁਲਿਸ ਵੱਲੋਂ ਉਸਦੇ ਕਮਰੇ ਤੇ ਫੋਨ ਦੀ ਜਾਂਚ ਕੀਤੀ ਜਾ ਰਹੀ ਹੈ। ਸੁਮਿਤ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਂਗ ਦੀ ਲਹਿਰ ਪੈਦਾ ਹੋ ਗਈ। 

LEAVE A REPLY

Please enter your comment!
Please enter your name here