
ਹਰਿਦੁਆਰ (ਦ ਸਟੈਲਰ ਨਿਊਜ਼)। ਹਰਿਦੁਆਰ ਤੋਂ ਸਾਵਣ ਮਹੀਨੇ ਵਿੱਚ 120 ਫੁੱਟ ਲੰਬਾ ਤਿਰੰਗਾ ਕਾਵੜ ਲੈ ਕੇ ਜਾ ਰਹੇ ਨੌਜ਼ਵਾਨਾਂ ਨਾਲ ਵੱਡਾ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਦੌਰਾਨ 2 ਨੌਜ਼ਵਾਨਾਂ ਦੀ ਮੌਤ ਅਤੇ ਕਰੀਬ 7 ਗੰਭੀਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਹਿਚਾਣ ਕੁਲਦੀਪ ਸਿੰਘ ਉਮਰ 22 ਸਾਲਾਂ, ਲਖਨ ਉਮਰ 20 ਸਾਲਾਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਸੀਵਨ ਦੇ ਨੌਜਵਾਨ ਪਿਛਲੇ ਕਈ ਸਾਲਾਂ ਤੋਂ ਹਰਿਦੁਆਰ ਤੋਂ ਸਾਵਣ ਤੱਕ 120 ਫੁੱਟ ਲੰਬਾ ਤਿਰੰਗਾ ਕਾਵੜ ਲੈ ਕੇ ਜਾਂਦੇ ਹਨ ਤੇ ਇਸ ਵਾਰ ਵੀ ਨੌਜਵਾਨਾਂ ਦਾ ਇੱਕ ਵੱਡਾ ਜੱਥਾ ਤਿਰੰਗਾ ਝੰਡਾ ਲੈ ਕੇ ਪਿੰਡ ਸੀਵਨ ਤੋਂ ਰਵਾਨਾ ਹੋਇਆ ਸੀ।

ਜਾਣਕਾਰੀ ਮੁਤਾਬਕ ਕਾਵੜੀਏ ਕੱਚੀ ਸੜਕ ਤੇ ਉੱਤਰ ਗਏ, ਜਿੱਥੇ ਕਿ ਬਿਜਲੀ ਦੀਆਂ ਤਾਰਾਂ ਲਟਕ ਰਹੀਆਂ ਸਨ ਤੇ ਅਚਾਨਕ ਬਿਜਲੀ ਦੀਆਂ ਤਾਰਾਂ ਉਹਨਾਂ ਦੇ ਵਾਹਨ ਨਾਲ ਟਕਰਾ ਗਈਆਂ ਤੇ ਕਰੰਟ ਲੱਗਣ ਕਾਰਨ 2 ਨੌਜ਼ਵਾਨਾਂ ਦੀ ਮੌਤ ਹੋ ਗਈ ਤੇ 7 ਹੋਰ ਗੰਭੀਰ ਜ਼ਖਮੀ ਹੋ ਗਏ। ਦੋਵੇ ਨੌਜ਼ਵਾਨਾਂ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਂਗ ਦੀ ਲਹਿਰ ਪੈਦਾ ਹੋ ਗਈ।












