ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਵੇਰਕਾ ਥਾਣੇ ਦੀ ਐਸਐਚਓ ਅਮਨਜੋਤ ਕੌਰ ਤੇ ਨਾਕੇ ਦੌਰਾਨ ਦਾਤਰ ਨਾਲ ਹਮਲਾ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਪੁਲਿਸ ਨੇ ਬੀਤੀ ਰਾਤ ਪਿੰਡ ਮੂਧਲ ਵਿੱਚ ਨਾਕਾ ਲਗਾਇਆ ਹੋਇਆ ਸੀ। ਕੁਝ ਲੋਕਾਂ ਨੇ ਦਾਤਰਾਂ ਨਾਲ ਐਸਐਚਓ ਅਮਨਜੋਤ ਕੌਰ ਉੱਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਐਸਐਚਓ ਗੰਭੀਰ ਜ਼ਖ਼ਮੀ ਹੋ ਗਏ ਹਨ।
ਫਿਲਹਾਲ ਉਨ੍ਹਾਂ ਦਾ ਨਿੱਜੀ ਹਸਪਤਾਲ ਵਿੱਚ ਆਪਰੇਸ਼ਨ ਚੱਲ ਰਿਹਾ ਹੈ। ਜਾਣਕਾਰੀ ਮਿਲ ਰਹੀ ਹੈ ਕਿ ਜਦੋਂ ਐਸ.ਐਚ.ਓ ਰਾਤ ਸਮੇਂ ਨਾਕੇ ਤੇ ਮੌਜੂਦ ਸੀ ਤਾਂ ਥੋੜ੍ਹੀ ਦੂਰੀ ਤੇ ਹੀ ਕੁਝ ਲੋਕਾਂ ਵਿਚਕਾਰ ਲੜਾਈ ਹੋਣ ਦੀ ਖ਼ਬਰ ਮਿਲੀ ਸੀ, ਜਦੋਂ ਐਸਐਚਓ ਉੱਥੇ ਪਹੁੰਚੇ ਤਾਂ ਸ਼ਰਾਬੀ ਲੋਕਾਂ ਨੇ ਨਸ਼ੇ ਵਿੱਚ ਉਨ੍ਹਾਂ ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।