Monday, October 26, 2026
Home Latest ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਨੀ ਵਿਖੇ ਕਰਵਾਈ ਆਜਾਦੀ ਦਿਹਾੜੇ ਪ੍ਰੋਗਰਾਮ ਦੀ ਦੂਸਰੀ ਰਿਹਰਸਲ

ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਨੀ ਵਿਖੇ ਕਰਵਾਈ ਆਜਾਦੀ ਦਿਹਾੜੇ ਪ੍ਰੋਗਰਾਮ ਦੀ ਦੂਸਰੀ ਰਿਹਰਸਲ

ਪਠਾਨਕੋਟ (ਦ ਸਟੈਲਰ ਨਿਊਜ਼)। ਅਜਾਦੀ ਦਿਹਾੜੇ ਦੀ ਵਰੇਗੰਢ ਜਿਲ੍ਹਾ ਪੱਧਰ ਤੇ ਮਲਟੀਪਰਪਜ ਖੇਡ ਸਟੇਡੀਅਮ ਲਮੀਣੀ ਵਿਖੇ 15 ਅਗਸਤ ਨੂੰ ਮਨਾਈ ਜਾਵੇਗੀ, ਜਿਸ ਦੋਰਾਨ ਸੱਭਿਆਚਾਰਕ ਪ੍ਰੋਗਰਾਮ ਵੱਖ ਵੱਖ ਸਕੂਲਾਂ ਵੱਲੋਂ ਪੇਸ ਕੀਤਾ ਜਾਣਾ ਹੈ ਜਿਸ ਦੀ ਅੱਜ ਦੂਸਰੇ ਦਿਨ ਰਿਹਰਸਲ ਖੇਡ ਸਟੇਡੀਅਮ ਲਮੀਣੀ ਵਿਖੇ ਕਰਵਾਈ ਗਈ। ਇਸ ਮੋਕੇ ਤੇ ਅਭਿਸੇਕ ਸਰਮਾ ਸਹਾਇਕ ਕਮਿਸਨਰ (ਜ), ਰਾਜੇਸ ਕੁਮਾਰ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ , ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਵਿਸੇਸ ਤੋਰ ਤੇ ਹਾਜਰ ਰਹੇ। ਅੱਜ ਰਿਹਰਸਲ ਦੋਰਾਨ ਪੰਜਾਬ ਪੁਲਿਸ, ਮਹਿਲਾ ਪੰਜਾਬ ਪੁਲਿਸ, ਹੋਮ ਗਾਰਡ, ਵੱਖ-ਵੱਖ ਐਨ.ਸੀ.ਸੀ. ਦੀਆਂ ਟੁਕੜੀਆਂ ਅਤੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਅਭਿਆਸ ਕੀਤਾ ਗਿਆ।

Advertisements

ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ ਕੀਤਾ ਗਿਆ। ਇਸ ਤੋਂ ਇਲਾਵਾ ਬੱਚਿਆਂ ਵੱਲੋਂ ਪੀ.ਟੀ.ਸੋਅ ਵੀ ਪੇਸ ਕੀਤਾ ਗਿਆ। ਸੀ.ਐਮ. ਦੀ ਯੋਗਸਾਲਾ ਟੀਮ ਵੱਲੋਂ ਯੋਗਾ ਦੀ ਪੇਸਕਾਰੀ ਕੀਤੀ ਗਈ। ਇਸ ਮੋਕੇ ਤੇ ਅਭਿਸੇਕ ਸਰਮਾ ਸਹਾਇਕ ਕਮਿਸਨਰ (ਜ) ਨੇ ਦੱਸਿਆ ਕਿ ਅਜਾਦੀ ਦੀ ਵਰੇਗੰਢ ਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 13 ਅਗਸਤ ਨੂ ਫੁੱਲ ਡਰੈਸ ਰਿਹਰਸਲ ਹੋਵੇਗੀ। 15 ਅਗਸਤ ਨੂੰ ਲਮੀਣੀ ਸਟੇਡੀਅਮ ਵਿੱਚ ਜਿਲ੍ਹਾ ਪੱਧਰੀ ਸਮਾਰੋਹ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਜਾਵੇਗਾ।

LEAVE A REPLY

Please enter your comment!
Please enter your name here