Monday, October 26, 2026
Home Latest ਟੈਕਸੀ ਡਰਾਈਵਰ ਨੂੰ ਲੁਟੇਰਿਆਂ ਨੇ ਮਾਰੀ ਗੋਲੀ, ਮੌਤ

ਟੈਕਸੀ ਡਰਾਈਵਰ ਨੂੰ ਲੁਟੇਰਿਆਂ ਨੇ ਮਾਰੀ ਗੋਲੀ, ਮੌਤ

ਲੁਧਿਆਣਾ/ਚੰਡੀਗੜ੍ਹ (ਦ ਸਟੈਲਰ ਨਿਊਜ਼)। ਲੁਧਿਆਣਾ-ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਸਮਰਾਲਾ ਦੇ ਪਿੰਡ ਹਰਿਆਣ ਨੇੜੇ ਇੱਕ ਟੈਕਸੀ ਡਰਾਈਵਰ ਦੀ ਲਾਸ਼ ਮਿਲੀ ਹੈ। ਜਿਸਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਹਿਚਾਣ ਰਵੀ ਕੁਮਾਰ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ।

Advertisements

ਜਾਣਕਾਰੀ ਦਿੰਦੇ ਰਵੀ ਦੇ ਪਿਤਾ ਨੇ ਦੱਸਿਆ ਕਿ ਰਵੀ ਨੇ ਉਹਨਾਂ ਨੂੰ ਦੱਸਿਆ ਸੀ ਕਿ ਉਸਨੇ ਚੰਡੀਗੜ੍ਹ ਤੋਂ ਲੁਧਿਆਣਾ ਜਾਣਾ ਹੈ ਤੇ ਜਦੋਂ ਸਵੇਰੇ 4 ਵਜੇ ਉਸਦਾ ਫੋਨ ਆਇਆ ਤਾਂ ਉਹ ਕਾਫੀ ਪਰੇਸ਼ਾਨ ਲੱਗ ਰਿਹਾ ਸੀ ਤੇ 15 ਮਿੰਟ ਬਾਅਦ ਫਿਰ ਉਹਨਾਂ ਨੂੰ ਫੋਨ ਆਇਆ ਤੇ ਉਸਨੇ ਦੱਸਿਆ ਕਿ ਉਸਨੂੰ ਗੋਲੀ ਮਾਰ ਦਿੱਤੀ ਗਈ ਹੈ ਤੇ ਉਸਨੇ ਪਰਿਵਾਰਕ ਮੈਬਰਾਂ ਨੂੰ ਲੋਕੇਸ਼ਨ ਭੇਜੀ ਤੇ ਜਦੋਂ ਉਹ ਲੋਕੇਸ਼ਨ ਦੇਖ ਕੇ ਉੱਥੇ ਪਹੁੰਚੇ ਤਾਂ ਉਦੋ ਤੱਕ ਉਸਦੀ ਮੌਤ ਹੋ ਚੁੱਕੀ ਸੀ। ਲੁਟੇਰੇ ਮੌਕੇ ਤੋਂ ਟੈਕਸੀ ਲੈ ਫਰਾਰ ਹੋ ਗਏ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਵੀ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ।

LEAVE A REPLY

Please enter your comment!
Please enter your name here