Tuesday, October 13, 2026
Home Latest ਰੱਖੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ

ਰੱਖੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ। ਲਿਟਲ ਜੀਨੀਅਸ ਸਕੂਲ ਰੂਪਨਗਰ ਵਿੱਚ ਰੱਖੜੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਾਲ ਬੜੇ ਹੀ ਅਨੋਖੇ ਢੰਗ ਦੇ ਨਾਲ ਰੱਖੜੀ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਜਮਾਤ ਪਹਿਲੀ ਤੋਂ ਲੈ ਕੇ ਤੀਜੀ ਦੇ ਬੱਚਿਆਂ ਨੇ ਬੜੇ ਹੀ ਚਾਅ ਦੇ ਨਾਲ ਰਕਸ਼ਾ ਬੰਧਨ ਪ੍ਰਕਿਰਿਆ ਦੇ ਵਿੱਚ ਭਾਗ ਲਿਆ ਤੇ ਉਹਨਾਂ ਨੇ ਆਪਸ ਵਿੱਚ ਰੱਖੜੀ ਬੰਨਣ ਦੇ ਨਾਲ ਨਾਲ ਰੁੱਖਾਂ ਨੂੰ ਆਪਣੇ ਸਾਥੀ ਦੱਸਦੇ ਹੋਏ ਸਕੂਲ ਕੈਂਪਸ ਵਿੱਚ ਰੁੱਖਾਂ ਨੂੰ ਰੱਖੜੀ ਬੰਨੀ। ਇਸ ਆਯੋਜਨ ਵਿੱਚ ਸਕੂਲ ਦੇ ਮੁੱਖ ਪ੍ਰਬੰਧਕ ਸੂਬਾ ਭੂਪਿੰਦਰ ਸਿੰਘ, ਗੁਣਵੰਤ ਕੌਰ, ਪ੍ਰਬੰਧਕ ਗੁਰਪ੍ਰੀਤ ਮਾਥੁਰ ਨੇ ਅਤੇ ਸਕੂਲ ਦੇ ਮੁੱਖ ਅਧਿਆਪਿਕਾ ਹਰਮਿੰਦਰ ਕੌਰ ਨੇ ਬੱਚਿਆਂ ਨੂੰ ਆਪਣੇ ਆਸ-ਪਾਸ ਦੇ ਵਾਤਾਵਰਨ ਨੂੰ ਸੁਰੱਖਿਤ ਰੱਖਣ ਲਈ ਤੇ ਰੁੱਖਾਂ ਦੇ ਬਚਾਓ ਦੇ ਲਈ ਦੱਸਿਆ‌।

Advertisements

LEAVE A REPLY

Please enter your comment!
Please enter your name here