Monday, October 26, 2026
Home Latest ਸ਼ਿਵ ਸੈਨਿਕਾਂ ਨੇ ਤਿਰੰਗਾ ਲਹਿਰਾ ਕੇ ਤੇ ਲੱਡੂ ਵੰਡ ਕੇ ਧੂਮਧਾਮ ਨਾਲ ਮਨਾਇਆ...

ਸ਼ਿਵ ਸੈਨਿਕਾਂ ਨੇ ਤਿਰੰਗਾ ਲਹਿਰਾ ਕੇ ਤੇ ਲੱਡੂ ਵੰਡ ਕੇ ਧੂਮਧਾਮ ਨਾਲ ਮਨਾਇਆ ਆਜ਼ਾਦੀ ਦਿਹਾੜਾ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਮੇਰੇ ਦੇਸ਼ ਵਾਸੀਓ, ਤੁਸੀਂ ਅਰਾਮ ਨਾਲ ਸੌਂ ਜਾਓ ਮੈਂ ਬਾਰਡਰ ਤੇ ਖੜ੍ਹਾ ਹਾਂ।ਇਹ ਸੁਨੇਹਾ ਹਰ ਰੋਜ਼ ਬਾਰਡਰ ਤੇ ਖੜ੍ਹਾ ਹਰ ਫ਼ੌਜੀ ਦੇਸ਼ ਵਾਸੀਆਂ ਨੂੰ ਦਿੰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾ ਬੁਲਾਰੇ ਓਮਕਾਰ ਕਾਲੀਆਂ ਨੇ 78 ਵੇਂ ਆਜ਼ਾਦੀ ਦਿਵਸ ਮੌਕੇ ਸ਼ਿਵ ਸੈਨਿਕਾਂ ਨੂੰ ਸੰਬੋਧਨ ਕਰਦਿਆਂ ਕਹੇ।ਇਸ ਦੌਰਾਨ ਸ਼ਿਵ ਸੈਨਾ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਪੰਡਿਤ ਤੇ ਸ਼ਹਿਰੀ ਪ੍ਰਧਾਨ ਯੋਗੇਸ਼ ਸੋਨੀ ਦੀ ਅਗਵਾਈ ਹੇਠ ਆਯੋਜਿਤ ਪ੍ਰੋਗਰਾਮ ਵਿਚ ਸ਼ਿਵ ਸੈਨਿਕਾਂ ਨੇ ਹੱਥਾਂ ਵਿਚ ਤਿਰੰਗੇ ਝੰਡੇ ਲੈ ਕੇ ਭਾਰਤ ਮਾਤਾ ਦੀ ਜੈ,ਦੇਸ਼ ਦੇ ਸ਼ਹੀਦ ਅਮਰ ਰਹਿਣ ਦੇ ਨਾਅਰੇ ਲਗਾਕੇ ਵਿਰਾਸਤੀ ਸ਼ਹਿਰ ਦੇ ਸਤਿਨਾਰਾਇਣ ਬਾਜ਼ਾਰ ਦਾ ਮਾਹੌਲ ਦੇਸ਼ ਭਗਤੀ ਵਾਲਾ ਬਣਾ ਦਿੱਤਾ।ਇਸ ਮੌਕੇ ਸ਼ਿਵ ਸੈਨਿਕਾਂ ਦੇ ਵਲੋਂ ਰਾਹਗੀਰਾਂ ਨੂੰ ਲੱਡੂ ਵੰਡ ਕੇ 78 ਵੇਂ ਆਜ਼ਾਦੀ ਦਿਵਸ ਦੀਆਂ ਵਧਾਇਆ ਦਿੱਤੀਆਂ।ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਰਾਜਿੰਦਰ ਵਰਮਾ ਤੇ ਜ਼ਿਲ੍ਹਾ ਮੀਤ ਪ੍ਰਧਾਨ ਬਲਬੀਰ ਡੀਸੀ ਨੇ ਜੰਗ-ਏ-ਅਜ਼ਾਦੀ ਵਿੱਚ ਕਰਤਾਰ ਸਿੰਘ ਸਰਾਭਾ, ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਸਰਦਾਰ ਵਲੱਭ ਭਾਈ ਪਟੇਲ, ਮੁਲਾਨਾ ਅਬੁਲ ਕਲਾਮ ਆਜ਼ਾਦ, ਡਾ.ਭੀਮ ਰਾਓ ਅੰਬੇਦਕਰ ਵਰਗੀਆਂ ਮਹਾਨ ਸ਼ਖ਼ਸੀਅਤਾਂ ਨੂੰ ਯਾਦ ਕਰਦਿਆਂ ਕਿਹਾ ਕਿ ਇਨ੍ਹਾਂ ਸ਼ਖ਼ਸੀਅਤਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।

Advertisements

ਜਿੱਥੇ ਇਨ੍ਹਾਂ ਨੇ ਰਾਸ਼ਟਰ ਪੱਧਰ ਤੇ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਇਆ, ਉੱਥੇ ਪੰਜਾਬ ਦੇ ਕਈ ਸੂਰਬੀਰਾਂ-ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ ਵਰਗੇ ਯੋਧਿਆਂ ਨੇ ਆਪਣੀਆਂ ਸ਼ਾਹਦਤਾਂ ਦੇ ਕੇ ਭਾਰਤ ਨੂੰ ਆਜ਼ਾਦ ਕਰਵਾਉਣ ਵਿੱਚ ਵੱਡਮੁੱਲਾ ਯੋਗਦਾਨ ਪਾਇਆ। ਇਸ ਮੌਕੇ ਉਨ੍ਹਾਂਨੇ ਕਿਹਾ ਕਿ ਭਾਰਤ ਮਾਤਾ ਦੀ ਅੰਦਰੂਨੀ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਦੀ ਬੁਨਿਆਦ ਸਾਡੀ ਪਵਿਤਰ ਕੌਮ ਫ਼ੌਜੀ ਵੀਰ ਹਨ। ਜੋ ਲੋਕ ਬੇਹੁਦੇ ਵਿਅੰਗ ਕਰਦੇ ਹਨ ਉਹ ਦਿਮਾਗ਼ ਤੋਂ ਪੈਦਲ ਦੇਸ਼ ਉੱਤੇ ਬੋਝ ਹਨ। ਲਾਲ ਬਹਾਦਰ ਸ਼ਾਸਤਰੀ ਨੇ ਜੈ ਜਵਾਨ ਦਾ ਸਬਕ ਸਿਖਾ ਕੇ ਜਨਤਾ ਨੂੰ ਫ਼ੌਜੀ ਦਾ ਸਨਮਾਨ ਕਰਨਾ ਸਿਖਾਇਆ ਸੀ। ਫ਼ੌਜ ਦੇ ਜਵਾਨ ਦੀ ਕਦਰ ਕਰਨਾ ਸਾਡਾ ਸਾਰੀਆਂ ਦਾ ਨੈਤਿਕ ਫਰਜ ਬਣਦਾ ਹੈ। ਉਨ੍ਹਾਂ ਨੇ ਕਿਹਾ ਕਿ ਫ਼ੌਜ ਨੇ ਕੁਦਰਤੀ ਆਫ਼ਤਾਂ ਸਮੇਂ ਸ਼ਲਾਘਾਯੋਗ ਕੰਮ ਕੀਤੇ। ਫ਼ੌਜੀ ਦੇਸ਼ ਦਾ ਸਰਮਾਇਆ ਅਤੇ ਪੁੱਤਰ ਹੁੰਦਾ ਹੈ। ਦੇਸ਼ ਲਈ ਯੋਗਦਾਨ ਪਾਉਂਦਾ ਫ਼ੌਜੀ ਮਾਂ-ਪਿਉ ਤੋਂ ਪਹਿਲਾਂ ਭਾਰਤ ਦਾ ਸਪੂਤ ਹੁੰਦਾ ਹੈ।

ਫ਼ੌਜੀ ਦੀ ਸਮੱਸਿਆ ਨੂੰ ਉਹ ਖ਼ੁਦ ਹੀ ਸਮਝ ਸਕਦਾ ਹੈ, ਬਾਕੀ ਬੰਦੇ ਤਾਂ ਆਪਣੇ ਲਈ ਜੀਊਂਦੇ ਹਨ। ਆਓ, ਦੇਸ਼ ਪ੍ਰੇਮ ਲਈ ਫ਼ੌਜੀ ਅਤੇ ਫ਼ੌਜੀ ਦੇ ਪਰਿਵਾਰਾਂ ਦਾ ਸਨਮਾਨ ਕਰਨ ਲਈ ਆਪਣੇ ਅੰਦਰੋਂ ਆਵਾਜ਼ ਬੁਲੰਦ ਕਰੀਏ। ਇਸ ਮੌਕੇ ਤੇ ਸ਼ਿਵ ਸੈਨਾ ਉਹਾਵ ਬਾਲਾ ਸਾਹਿਬ ਠਾਕਰੇ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਮਦਾਨ,ਰਾਜਿੰਦਰ  ਵਰਮਾ, ਯੋਗੇਸ਼ ਸੋਨੀ, ਧਰਮਿੰਦਰ ਕਾਕਾ, ਬਲਵੀਰ ਡੀਸੀ, ਇੰਦਰਪਾਲ ਮਨਚੰਦਾ, ਸੁਰਿੰਦਰ ਲਾਡੀ, ਗੁਰਸ਼ਰਨ ਟੀਟੂ, ਸਚਿਨ ਬਹਿਲ, ਲਵਲੇਸ਼ ਢੀਂਗਰਾ, ਸੰਜੀਵ ਖੰਨਾ, ਸਾਹਿਲ ਮਦਾਨ, ਹਰਦੇਵ ਰਾਜਪੂਤ, ਸੰਨੀ ਸਹਿਗਲ,ਗਗਨ ਜਲੋਟਾ, ਰਿੰਕੂ ਭੰਡਾਰੀ, ਸ਼ੈਂਕੀ ਅਰੋੜਾ, ਹੈਪੀ ਸਿੰਘ, ਸਾਹਿਲ ਬਮੋਤਰਾ, ਮਿੰਟੂ ਗੁਪਤਾ, ਸੰਦੀਪ ਕਸ਼ਅਪ, ਸੰਦੀਪ ਵਾਲੀਆਂ, ਮੋਨੂੰ ਸਰਕੋਟਿਆਂ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here