Saturday, October 24, 2026
Home Latest ਸੀ-ਪਾਈਟ, ਕੈਂਪ ਕਾਲਝਰਾਣੀ ਵਿਖੇ ਰੋਜਗਾਰ ਕੈਂਪ 21 ਅਗਸਤ ਨੂੰ

ਸੀ-ਪਾਈਟ, ਕੈਂਪ ਕਾਲਝਰਾਣੀ ਵਿਖੇ ਰੋਜਗਾਰ ਕੈਂਪ 21 ਅਗਸਤ ਨੂੰ

ਫਾਜਿਲ਼ਕਾ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਜਿਲ੍ਹਾ ਬਠਿੰਡਾ (ਬਠਿੰਡਾ ਬਾਦਲ ਲੰਬੀ ਰੋਡ) ਵਿਖੇ ਜਿਲ੍ਹਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫਤਰ, ਬਠਿੰਡਾ ਵੱਲੋਂ21 ਅਗਸਤ 2024 ਦਿਨ ਬੁੱਧਵਾਰ ਨੂੰ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ । ਇਹ ਜਾਣਕਾਰੀ ਕੈਂਪ ਕਾਲਝਰਾਣੀ ਦੇ ਟ੍ਰੇਨਿੰਗ ਅਧਿਕਾਰੀ ਕੈਪਟਨ ਲਖਵਿੰਦਰ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਦਸਵੀਂ ਅਤੇ ਬਾਰਵੀ ਪਾਸ ਬੇਰੁਜ਼ਗਾਰ ਪ੍ਰਾਰਥੀ (ਕੇਵਲ ਲੜਕੇ) ਭਾਗ ਲੈ ਸਕਦੇ ਹਨ। ਇਸ ਤੋਂ ਇਲਾਵਾ ਐਕਸ ਸਰਵਿਸਮੈਨ ਪ੍ਰਾਰਥੀ ਵੀ ਭਾਗ ਲੈ ਸਕਦੇ ਹਨ।

Advertisements

ਇਹ ਪਲੇਸਮੈਂਟ ਕੈਂਪ ਚੈਕਮੇਟ ਸਕਿਉਰਿਟੀ ਬਠਿੰਡਾ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਸਿਲੇਕਟ ਹੋਏ ਪ੍ਰਾਰਥੀਆਂ ਦੀ ਤਨਖਾਹ ਯੋਗਤਾ ਅਨੁਸਾਰ 16 ਹਜਾਰ ਤੋਂ 20 ਹਜਾਰ ਰੁਪਏ ਪ੍ਰਤੀ ਮਹੀਨਾ ਹੋਵੇਗੀ । ਵੱਧ ਤੋਂ ਵੱਧ ਬੇਰੁਜਗਾਰ ਨੌਜਵਾਨਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਪਲੇਸਮੈਂਟ ਕੈਂਪ ਵਿੱਚ ਪਹੁੰਚ ਕੇ ਕੈਂਪ ਦਾ ਲਾਭ ਉਠਾਓ। ਵਧੇਰੇ ਜਾਣਕਾਰੀ ਲਈ 93167-13000, 94638-31615  ਤੇ ਸੰਪਰਕ ਕੀਤਾ ਜਾ ਸਕਦਾ ਹੈ ।

LEAVE A REPLY

Please enter your comment!
Please enter your name here