
ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ,ਪਠਾਨਕੋਟ ਸੁਖਵਿੰਦਰ ਸਿੰਘ ਘੁੰਮਣ ਵੱਲੋ ਦੱਸਿਆ ਗਿਆ ਹੈ ਕਿ ਡਿਪਟੀ ਕਮਿਸ਼ਨਰ ਪਠਾਨਕੋਟ ਜੀ ਵੱਲੋਂ ਦਿੱਤੇ ਹੁਕਮਾਂ ਤਹਿਤ ਮਲੀਨ ਕਿੱਤਾ ਅਤੇ ਇੰਨਸੈਨਟਰੀ ਲੈਟਰੀਨ ਸਬੰਧੀ ਵੱਖ-ਵੱਖ ਵਿਭਾਗਾ ਤੋ ਸਰਵੇ ਕਰਵਾਇਆ ਗਿਆ ਸੀ ਸਰਵੇ ਦੋਰਾਨ ਵਿਭਾਗਾ ਵੱਲੋ ਆਪਣੀ ਰਿਪੋਰਟ ਸੋਂਪੀ ਗਈ ਹੈ ਕਿ ਜਿਲਾ ਪਠਾਨਕੋਟ ਵਿੱਚ ਇਸ ਸਮੇਂ ਕੋਈ ਵੀ ਵਿਅਕਤੀ ਮਲੀਨ ਕਿੱਤਾ ਨਹੀ ਕਰ ਰਿਹਾ ਹੈ।ਜਿਲਾ ਪਠਾਨਕੋਟ ਵਿੱਚ ਜੇਕਰ ਕੋਈ ਵਿਅਕਤੀ ਇਸ ਸਮੇਂ ਮਲੀਨ ਕਿੱਤਾ ਕਰ ਰਿਹਾ ਹੈ ਤਾਂ ਉਹ ਵਿਅਕਤੀ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰ ਸਕਦਾ ਹੈ।

ਡਿਪਟੀ ਕਮਿਸ਼ਨਰ ਪਠਾਨਕੋਟ ਜੀ ਵੱਲੋਂ ਸਮੂਹ ਜਿਲ੍ਹਾ ਵਾਸਿਆਂ ਨੂੰ ਜਾਣੂ ਕਰਵਾਉਦੇ ਕਿਹਾ ਗਿਆ ਹੈ ਕਿ ਜੇਕਰ ਕੋਈ ਮਲੀਨ ਕਿਤਾ ਕਰਦਾ ਹੈ ਜਾਂ ਕਿਸੇ ਦੇ ਘਰ ਇੰਨਸੈਨਟਰੀ ਲੈਟਰਿੰਨ ਹੈ ਤਾਂ ਸਬੰਧਤ ਵਿਅਕਤੀ ਆਪਣੇ ਦਸਤਾਵੇਜ ਲੈ ਕੇ ਦਫਤਰ ਕਮਿਸ਼ਨਰ ਨਗਰ, ਬੀ.ਡੀ.ਪੀ.ੳ, ਕਾਰਜ ਸਾਧਕ ਅਫਸਰ, ਸਟੇਸ਼ਨ ਸੁਪਰਡੰਟ ਰੇਲਵੇ ਆਦਿ ਵਿਭਾਗਾ ਨਾਲ ਤੂਰੰਤ ਤਾਲਮੇਲ ਕੀਤਾ ਜਾ ਸਕਦਾ ਹੈ।












