Tuesday, October 13, 2026
Home Latest ਏਕਤਾ ਪਾਰਟੀ ਤੇ ਕਿਸਾਨ ਯੂਨੀਅਨ ਨੇ ਮਾਰਕਫੈਡ ਚੋਂਕ ਵਿਖੇ ਲਗਾਏ ਪੰਜਾਬ ਸਰਕਾਰ ਖਿਲਾਫ...

ਏਕਤਾ ਪਾਰਟੀ ਤੇ ਕਿਸਾਨ ਯੂਨੀਅਨ ਨੇ ਮਾਰਕਫੈਡ ਚੋਂਕ ਵਿਖੇ ਲਗਾਏ ਪੰਜਾਬ ਸਰਕਾਰ ਖਿਲਾਫ ਮੁਰਦਾਬਾਦ ਦੇ ਨਾਰੇ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਵੀਰਵਾਰ ਨੂੰ ਸਵੇਰੇ ਕਪੂਰਥਲਾ ਦੇ ਮਾਰਕਫੈਡ ਚੋਂਕ ਵਿਖੇ ਸ਼ਹਿਰ ਚ ਕੂੜਾ ਡੰਪ ਕਰਨ ਦੀ ਜਗ੍ਹਾ ਨੂੰ ਲੈਕੇ ਬਣੀ ਸੱਮਸਿਆ ਨੂੰ ਲੈਕੇ ਏਕਤਾ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਦੀ ਪ੍ਰਧਾਨਗੀ ਚ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਜਮਕੇ ਮੁਰਦਾਬਾਦ ਦੇ ਨਾਰੇ ਲਗਾਏ ਗਏ। ਇਸ ਮੌਕੇ ਕਿਸਾਨ ਯੂਨੀਅਨ (ਡਕੌਂਦਾ) ਨੇ ਏਕਤਾ ਪਾਰਟੀ ਦਾ ਸਮਰਥਨ ਦਿੱਤਾ ਤੇ ਮੌਕੇ ਤੇ ਹਾਜ਼ਿਰ ਹੋਕੇ ਲੋਕਾਂ ਦੀ ਕੁੜੇ ਦੀ ਪ੍ਰੇਸ਼ਾਨੀ ਦਾ ਡੱਟਕੇ ਵਿਰੋਧ ਕੀਤਾ। ਇਸ ਮੌਕੇ ਏਕਤਾ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਨੇ ਕਿਹਾ ਕਿ ਸ਼ਹਿਰ ਚ ਕੂੜਾ ਕਰਕਟ ਮੋੜ ਮੋੜ ਤੇ ਪਿਆ ਹੈ ਇੱਥੇ ਦੇ ਵਿਧਾਇਕ ਜਾਣਬੁਝ ਕੇ ਮਸਲਾ ਹਲ ਨਹੀਂ ਹੋਣ ਦੇ ਰਿਹਾ ਨਗਰ ਨਿਗਮ ਚ ਸਾਰੇ ਕੌਂਸਲਰ ਇਸਦੇ ਹਨ ਕਿ ਇਹ ਮਤਾ ਪਾ ਕੇ ਕੂੜਾ ਸੁੱਟਣ ਲਈ ਜਮੀਨ ਹਾਸਿਲ ਨਹੀਂ ਕਰ ਸਕਦੇ।

Advertisements

ਇਹ ਸਾਜਿਸ਼ ਤਹਿਤ ਨਗਰ ਨਿਗਮ ਨੂੰ ਜਮੀਨ ਦਿਵਾਉਣਾ ਨਹੀਂ ਚਾਉਂਦੇ। ਇਸ ਤੋਂ ਅਲਾਵਾ ਆਪ ਕਪੂਰਥਲਾ ਚ ਫੇਲ ਹੈ ਇਸਦੇ 2/4 ਲੀਡਰ ਆਪਸ ਚ ਇਕ ਦੂਜੇ ਦੀ ਲੱਤਾਂ ਖਿੱਚਣ ਚ ਲਗੇ ਰਹਿੰਦੇ ਹਨ। ਇਹਨਾਂ ਦੇ ਬਸ ਦੀ ਗੱਲ ਨਹੀਂ ਹੈ ਬਿੱਟੂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੂੜਾ ਡੰਪ ਦੀ ਸੱਮਸਿਆ ਦਾ ਹਲ ਨਹੀਂ ਹੋਇਆ ਤੇ ਹਲਕਾ ਵਿਧਾਇਕ,ਆਪ ਲੀਡਰਾਂ ਦੇ ਘਰ ਦੇ ਬਾਹਰ ਏਕਤਾ ਪਾਰਟੀ ਅਣਮਿੱਥੇ ਸਮੇਂ ਲਈ ਧਰਨਾ ਲਗਾਵੇਗੀ। ਇਸ ਮੌਕੇ ਐਸਐਚਓ ਸਿਟੀ ਸੰਜੀਵਨ ਜੈਸਵਾਲ ਨੇ ਮੰਗ ਪੱਤਰ ਹਾਸਿਲ ਕੀਤਾ ਇਸ ਮੌਕੇ ਰਾਣਾ ਸੈਦੋਵਾਲੀਆ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ। 

LEAVE A REPLY

Please enter your comment!
Please enter your name here