Saturday, October 24, 2026
Home Latest ਰਿਜਨਲ ਸਟੇਸ਼ਨ, ਗੁਰਦਾਸਪੁਰ ਵਿਖੇ ਕਿਸਾਨ ਮੇਲਾ 18 ਸਤੰਬਰ  ਨੂੰ

ਰਿਜਨਲ ਸਟੇਸ਼ਨ, ਗੁਰਦਾਸਪੁਰ ਵਿਖੇ ਕਿਸਾਨ ਮੇਲਾ 18 ਸਤੰਬਰ  ਨੂੰ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਕੁਦਰਤੀ ਸੋਮੇ ਬਚਾਉ ਅਤੇ ਸਭ ਨੂੰ ਖੁਸ਼ਹਾਲ ਬਣਾਉ ਦੇ ੳਦੇਸ਼ ਨਾਲ ਰਿਜਨਲ ਕਿਸ਼ਾਨ ਮੇਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਿਜਨਲ ਸਟੇਸ਼ਨ ਗੁਰਦਾਸਪੁਰ ਵਿਖੇ 18 ਸਤੰਬਰ ਦਿਨ ਬੁੱਧਵਾਰ ਲਗਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਹਾੜੀ ਦੀਆਂ ਫ਼ਸਲਾਂ ਦੇ ਸੁਧਰੇ ਬੀਜ, ਫਲ਼ਦਾਰ ਬੂਟੇ ਅਤੇ ਸਬਜੀਆਂ ਦੀ ਪਨੀਰੀ ਮੁਹੱਈਆ ਕਰਵਾਈ ਜਾਏਗੀ। ਵੱਖ ਵੱਖ ਵਿਸ਼ਾ ਮਾਹਿਰਾ ਵੱਲੋ ਹਾੜੀ ਦੀਆਂ ਫ਼ਸਲਾਂ ਦੀ ਕਾਸ਼ਤ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਜਾਏਗੀ ਅਤੇ ਕਿਸ਼ਾਨਾਂ ਦੀਆਂ ਖੇਤੀ ਮੁਸਕਿਲਾਂ ਬਾਰੇ ਸੁਆਲ-ਜੁਆਬ ਵੀ ਹੋਣਗੇ।

Advertisements

ਰਿਜਨਲ ਸਟੇਸ਼ਨ ਗੁਰਦਾਸਪੁਰ ਦੇ ਅਧਿਕਾਰੀਆਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋ ਇਲਾਵਾ ਪੀ ਏ ਯੂ ਅਤੇ ਪ੍ਰਾਈਵੇਟ ਕੰਪਨੀਆਂ ਵੱਲੋ  ਸਟਾਲ/ਪ੍ਰਦਰਸਨੀਆਂ ਵੀ ਲਗਾਏ ਜਾਣਗੇ, ਜਿਸ ਵਿੱਚ ਕਿਸਾਨ ਵੀਰਾਂ ਅਤੇ ਬੀਬੀਆਂ ਲਏ ਬਹੁਤ ਕੀਮਤੀ ਜਾਣਕਾਰੀ ਹੋਏਗੀ। ਇਸ ਲਈ ਕਿਸ਼ਾਨ ਵੀਰਾਂ ਅਤੇ ਭੈਣਾ ਨੂੰ  18 ਸਤੰਬਰ 2024 ਦਿਨ ਬੁੱਧਵਾਰ ਨੂੰ ਕਿਸਾਨ ਮੇਲੇ ਵਿੱਚ ਹੁੰਮ ਹਮਾ ਕਿ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।

LEAVE A REPLY

Please enter your comment!
Please enter your name here