ਉੱਤਰ ਪ੍ਰਦੇਸ਼ (ਦ ਸਟੈਲਰ ਨਿਊਜ਼)। ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਪਿੰਡ ਬੁਲਾਕਗੜ੍ਹੀ ਵਿੱਚ ਦੇਰ ਰਾਤ ਪਿਓ-ਪੁੱਤ ਦੀ ਸੱਪ ਦੇ ਡੰਗਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਪਿਓ-ਪੁੱਤ ਦੀ ਪਹਿਚਾਣ ਨਕੁਲ ਸੂਰਿਆਵੰਸ਼ੀ ਉਮਰ 35 ਸਾਲਾਂ ਤੇ ਕੁਨਾਲ ਉਮਰ 12 ਸਾਲਾਂ ਵਾਸੀ ਬੁਲਾਕਗੜ੍ਹੀ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ 6 ਸਤੰਬਰ ਦੀ ਦੇਰ ਰਾਤ ਪਿਓ-ਪੁੱਤ ਘਰ ਦੇ ਅੰਦਰ ਕਮਰੇ ਵਿੱਚ ਬੈੱਡ ਤੇ ਸੁੱਤੇ ਹੋਏ ਸਨ ਤਾਂ ਇਸ ਦੌਰਾਨ ਪਿਓ-ਪੁੱਤ ਨੂੰ ਸੱਪ ਨੇ ਡੰਗ ਲਿਆ ਤੇ ਉਹਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹਾਲਤ ਨਾਜੁਕ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਜੇਐੱਨ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਤੇ ਉੱਥੇ ਇਲਾਜ਼ ਦੋਰਾਨ ਪਿਓ-ਪੁੱਤ ਦੀ ਮੌਤ ਹੋ ਗਈ। ਦੋਵੇਂ ਪਿਓ-ਪੁੱਤ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਂਗ ਦੀ ਲਹਿਰ ਪੈਦਾ ਹੋ ਗਈ।