Saturday, October 24, 2026
Home Latest ਖਰਚਾ ਆਬਜ਼ਰਵਰ ਪੀ. ਪਚਿਯੱਪਨ ਦੀ ਮੌਜੂਦਗੀ ਵਿੱਚ ਚੋਣ ਉਮੀਦਵਾਰਾਂ ਦੇ ਖਰਚਾ ਰਜਿਸਟਰ...

ਖਰਚਾ ਆਬਜ਼ਰਵਰ ਪੀ. ਪਚਿਯੱਪਨ ਦੀ ਮੌਜੂਦਗੀ ਵਿੱਚ ਚੋਣ ਉਮੀਦਵਾਰਾਂ ਦੇ ਖਰਚਾ ਰਜਿਸਟਰ ਹੋਏ ਚੈੱਕ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਖਰਚਾ ਆਬਜ਼ਰਵਰ, ਪੀ. ਪਚਿਯੱਪਨ ਦੀ ਹਾਜ਼ਰੀ ਵਿੱਚ ਡੇਰਾ ਬਾਬਾ ਨਾਨਕ, ਜ਼ਿਮਨੀ ਚੋਣ ਲੜ ਰਹੇ ਉਮੀਦਵਾਰਾਂ ਦੇ ਅੱਜ ਤੀਜੀ ਵਾਰ ਖਰਚਾ ਰਜਿਸਟਰ ਚੈੱਕ ਕੀਤੇ ਗਏ। ਇਸ ਮੌਕੇ ਸਹਾਇਕ ਖਰਚਾ ਆਬਜ਼ਰਵਰ ਸਤਬੀਰ ਸਿੰਘ ਵੀ ਮੋਜੂਦ ਸਨ। ਸਥਾਨਕ ਪੰਚਾਇਤ ਭਵਨ ਵਿਖੇ ਉਮੀਦਵਾਰਾਂ ਅਤੇ ਪਾਰਟੀ ਦੇ ਨੁਮਾਇੰਦਿਆਂ ਨੂੰ ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਖਰਚਾ ਰਜਿਸਟਰ ਮੈਨਟੇਨ ਰੱਖਣ ਲਈ ਕਿਹਾ ਗਿਆ। ਇਸ ਮੌਕੇ ਉਮੀਦਵਾਰਾਂ ਦੇ ਖ਼ਰਚਾ ਰਜਿਸਟਰਾਂ ਦਾ ਸ਼ੈਡੋ ਰਜਿਸਟਰਾਂ ਨਾਲ ਮਿਲਾਣ ਕੀਤਾ ਗਿਆ।

Advertisements

ਉਨ੍ਹਾਂ ਅੱਗੇ ਦੱਸਿਆ ਕਿ ਚੋਣ ਨਤੀਜਾ ਆਉਣ ਤੋਂ ਬਾਅਦ 30 ਦਿਨਾਂ ਦੇ ਅੰਦਰ ਉਮੀਦਵਾਰ ਆਪਣੇ ਖਰਚਾ ਰਜਿਸਟਰ, ਚੋਣ ਦਫਤਰ ਗੁਰਦਾਸਪੁਰ ਵਿਖੇ ਜਮ੍ਹਾਂ ਕਰਵਾਉਣਾ। ਇਸ ਮੌਕੇ ਕਾਂਗਰਸ ਪਾਰਟੀ ਤੋਂ ਪ੍ਤੀਕ ਬਾਂਸਲ, ਭਾਜਪਾ ਤੋਂ ਗੋਲਡੀ, ਆਜਾਦ ਉਮੀਦਵਾਰ ਰਣਜੀਤ ਸਿੰਘ, ਸੰਤ ਸਿੰਘ, ਸਤਨਾਮ ਸਿੰਘ-ਯਕੂਬ ਮਸੀਹ, ਪਾਲਾ ਸਿੰਘ ਤੇ ਨਵਪ੍ਰੀਤ ਸਿੰਘ ਅਤੇ ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।

LEAVE A REPLY

Please enter your comment!
Please enter your name here