Friday, October 23, 2026
Home Crime ਪੁਲਿਸ ਅਤੇ ਲਾਰੈਂਸ ਗੈਂਗ ‘ਚ ਹੋਈ ਮੁਠਭੇੜ, ਹਥਿਆਰਾਂ ਸਮੇਤ 2 ਗੁਰਗੇ ਕਾਬੂ

ਪੁਲਿਸ ਅਤੇ ਲਾਰੈਂਸ ਗੈਂਗ ‘ਚ ਹੋਈ ਮੁਠਭੇੜ, ਹਥਿਆਰਾਂ ਸਮੇਤ 2 ਗੁਰਗੇ ਕਾਬੂ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਵਿੱਚ ਪੁਲਿਸ ਅਤੇ ਲਾਰੈਂਸ ਗੈਂਗ ਦੇ ਗੁਰਗਿਆਂ ਵਿਚਾਲੇ ਮੁਠਭੇੜ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਪਾਸਿਓਂ ਤੋਂ ਗੋਲੀਆਂ ਚੱਲੀਆਂ ਹਨ। ਪੁਲਿਸ ਵੱਲੋਂ ਪਿੱਛਾ ਕਰਨ ਤੇ ਮੁਲਜ਼ਮਾਂ ਨੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਫਾਇਰਿੰਗ ਸ਼ੁਰੂ ਕਰ ਦਿੱਤੀ।

Advertisements

ਜਿਸ ਦੌਰਾਨ ਦੋਵੇਂ ਮੁਲਜ਼ਮ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਕੋਲੋਂ ਤਿੰਨ ਹਥਿਆਰ ਅਤੇ ਕਈ ਕਾਰਤੂਸ ਬਰਾਮਦ ਕੀਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਮੁਲਜ਼ਮਾਂ ‘ਤੇ ਆਰਮਜ਼ ਐਕਟ,ਕਤਲ ਅਤੇ ਐੱਨ ਡੀ ਪੀ ਐਸ ਐਕਟ ਸਣੇ ਕਈ ਮਾਮਲੇ ਦਰਜ ਹਨ।

LEAVE A REPLY

Please enter your comment!
Please enter your name here