Friday, October 23, 2026
Home Latest ਜ਼ਿਲ੍ਹਾ ਬਿਊਰੋ ਆਫ਼ ਰੋਜਗਾਰ ਤੇ ਸਿਖਲਾਈ ਵੱਲੋਂ ਮਹੀਨਾ ਨਵੰਬਰ ਦੇ ਮਾਸ ਕੌਂਸਲਿੰਗ...

ਜ਼ਿਲ੍ਹਾ ਬਿਊਰੋ ਆਫ਼ ਰੋਜਗਾਰ ਤੇ ਸਿਖਲਾਈ ਵੱਲੋਂ ਮਹੀਨਾ ਨਵੰਬਰ ਦੇ ਮਾਸ ਕੌਂਸਲਿੰਗ ਦਾ ਪ੍ਰੋਗਰਾਮ ਸਫ਼ਲਤਾਪੂਰਵਕ ਸੰਪੰਨ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਪ੍ਰਮੁੱਖ ਸਕੱਤਰ ਪੰਜਾਬ, ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਹੁਕਮਾ ਦੇ ਮੱਦੇਨਜਰ ਜ਼ਿਲ੍ਹਾ ਪ੍ਰਸ਼ਾਸ਼ਨ ਫਾਜ਼ਿਲਕਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਦੇ ਸਹਿਯੋਗ ਨਾਲ ਮਹੀਨਾ ਨਵੰਬਰ 2024 ਦੌਰਾਨ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਦਸਵੀਂ, ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਮਾਸ ਕੌਂਸਲਿੰਗ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜੋ ਸਫ਼ਲਤਾਪੂਰਕ ਸੰਪੰਨ ਹੋਇਆ।ਇਹ ਜਾਣਕਾਰੀ ਸ਼੍ਰੀਮਤੀ ਵਿਸ਼ਾਲੀ ਵਧਵਾ ਜ਼ਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਸ ਅਤੇ ਸਿਖਲਾਈ ਅਫ਼ਸਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਮਾਸ ਕੌਂਸਲਿੰਗ ਪ੍ਰੋਗਰਾਮ ਵਿੱਚ ਜ਼ਿਲ੍ਹੇ ਦੇ ਤਕਰੀਬਨ 44 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਚੋਣ ਕਰਨ ਲਈ ਵੱਖ-ਵੱਖ ਵਿਦਿਅਕ ਸਟ੍ਰਿਮਾਂ, ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਤੇ ਚਲਾਈ ਗਈਆਂ ਰੋਜ਼ਗਾਰ, ਸਕਿੱਲ ਕੋਰਸਾ ਅਤੇ ਸਵੈ-ਰੋਜ਼ਗਾਰ ਨਾਲ ਸਬੰਧਤ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।

Advertisements

ਇਸ ਦੇ ਨਾਲ-ਨਾਲ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਨੌਕਰੀਆਂ ਸਬੰਧੀ ਪੀ.ਜੀ.ਆਰ.ਕੇ.ਏ.ਐਮ.ਅਤੇ ਐਨ.ਸੀ.ਐਸ. ਪੋਰਟਲ ਦੇ ਰਜਿਸਟਰ ਹੋਣ ਲਈ ਅਪੀਲ ਕੀਤੀ ਗਈ। ਇਸ ਮਾਸ ਕੌਂਸਲਿੰਗ ਪ੍ਰੋਗਰਾਮ ਵਿੱਚ ਰਾਜ ਸਿੰਘ ਪਲੇਸਮੈਂਟ ਅਫ਼ਸਰ, ਵਿਜੈਪਾਲ ਜਿਲ੍ਹਾ ਨੋਡਲ ਅਫ਼ਸਰ ਬਡੀ ਗਰੁੱਪ, ਗੁਰਛਿੰਦਰ ਪਾਲ ਜਿਲ੍ਹਾ ਵੋਕੇਸ਼ਨਲ ਗਾਈਡੈਂਸ ਕੋਆਰਡੀਨੇਟਰ, ਮੀਨਾਕਸ਼ੀ ਗੁਪਤਾ ਬਲਾਕ ਮਿਸ਼ਨ ਮਨੈਜਰ ਪੀ.ਐਸ.ਡੀ.ਐਮ., ਕਿਰਨ ਕੁਮਾਰ ਬੀ.ਟੀ.ਈ.ਐਸ.ਐਮ, ਸ਼ਾਮ ਲਾਲ ਇੰਸਟਰਕਟਰ ਸਰਕਾਰੀ ਆਈ.ਟੀ.ਆਈ, ਨੇਹਾ ਜ਼ਿਲ੍ਹਾ ਉਦਯੋਗ ਕੇਂਦਰ ਫਾਜ਼ਿਲਕਾ ਵੱਲੋਂ ਭਾਗ ਲਿਆ ਗਿਆ ਅਤੇ ਬੱਚਿਆਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਗਈ।

LEAVE A REPLY

Please enter your comment!
Please enter your name here