
ਫਗਵਾੜਾ (ਦ ਸਟੈਲਰ ਨਿਊਜ਼)। ਫਗਵਾੜਾ ਵਿੱਚ 2 ਅਣਪਛਾਤੇ ਸਕੂਟਰੀ ਸਵਾਰ ਨੌਜ਼ਵਾਨਾਂ ਵੱਲੋਂ ਘਰ ਦੇ ਬਾਹਰ ਖੜ੍ਹੀ ਮਹਿਲਾਂ ਦੀ ਚੈਨ ਲੁੱਟ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਮਹਿਲਾਂ ਦੇ ਪਤੀ ਨੇ ਦੱਸਿਆ ਕਿ ਉਸਦੀ ਪਤਨੀ ਘਰ ਦੇ ਬਾਹਰ ਖੜ੍ਹੀ ਸੀ ਤੇ ਅਚਾਨਕ 2 ਸਕੂਟਰੀ ਸਵਾਰ ਨੌਜ਼ਵਾਨ ਆਏ ਤੇ ਉਹਨਾਂ ਨੇ ਆਪਣੀ ਸਕੂਟਰੀ ਉਹਨਾਂ ਦੇ ਘਰ ਬਾਹਰ ਖੜ੍ਹੀ ਕੀਤੀ ਤੇ ਉਸਦੇ ਗਲੇ ਵਿੱਚੋਂ ਚੈਨ ਖੋ ਕੇ ਫਰਾਰ ਹੋ ਗਏ।

ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚੋਂ ਮਿਲੀ ਫੁਟੇਜ਼ ਦੇ ਅਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।












