ਸ਼ਹਿਰ ਦੀਆਂ ਨਾਮੀ ਬੇਕਰੀਆਂ ਤੇ ਦੁਕਾਨਾਂ ਦੇ ਸੈਮਪਲ ਲਏ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ – ਗੁਰਜੀਤ ਸੋਨੂੰ। ਲੋਕਾਂ ਨੂੰ ਸਾਫ ਸੁਥਰੀਆੰ ਅਤੇ ਵਧੀਆਂ ਖਾਣ ਪੀਣ ਯੋਗ ਵਸਤੂਆਂ ਮਿਲਣ ਸੁਨਸਚਿਤ ਬਣਾਉਣ ਲਈ ਜਿਲਾ ਸਿਹਤ ਅਫਸਰ ਵਲੋ ਵਿੰਡੀ ਗਈ ਮੁਹਿਮ ਦੌਰਾਨ ਉਸ ਵੇਲੇ ਸਿਹਤ ਮਹਿਕਮੇ ਦੀ ਟੀਮ ਹੈਰਾਨ ਰਹਿ ਗਈ ਜਦੋ ਸ਼ਹਿਰ ਦੀਆਂ ਨਾਮੀ ਦੁਕਾਨਾਂ ਤੇ ਬੇਕਰੀਆਂ ਤੇ ਫੂਡ ਸੇਫਟੀ ਐਕਟ ਦੇ ਤਹਿਤ ਜਾਂਚ ਕੀਤੀ ਗਈ ਇਸ ਦੌਰਾਨ ਬੇਕਰੀ ਦੀ ਰਸੋਈਆਂ ਗੰਦਗੀ ਨਾਲ ਭਰੀਆਂ ਪਈਆਂ ਸਨ ਨਾ ਸਿਰਫ ਰਸੋਈ ਵਿੱਚ ਗੰਦਗੀ ਦੇ ਬੂਰੇ ਹਾਲ ਸੀ ਸਗੋ ਉਥੇ ਬਣਾਏ ਜਾ ਰਹੇ ਕੇਕ ਦੀਆਂ ਜੰਗ ਲੱਗਈਆਂ ਟ੍ਰੇਆਂ, ਸੈਲਫਾਂ ਆਦਿ ਵੀ ਬਿਨਾਂ ਢੱਕੇ ਰੱਖੇ ਖਾਣ ਪੀਣ ਦੀਆਂ ਚੀਜਾਂ ਰੱਖੀਆਂ ਹੋਈਆਂ ਸਨ ਇਹ ਹੀ ਨਹੀ ਰਸੋਈ ਵਿੱਚ ਕੰਮ ਕਰ ਰਹੇ ਕਾਮਆਿ ਨੇ ਤਾਂ ਕੋਈ ਦਸਤਾਨੇ ਪਾਏ ਸਨ ਤੇ ਨਾ ਹੀ ਸਿਰ ਤੇ ਟੋਪੀਆਂ ਤੇ ਨਾ ਮਾਸਿਕ ਲਗਾਏ ਹੋਏ ਸਨ ਇਸ ਤੋ ਇਲਾਵਾਂ ਹੋਰ ਵੀ ਕਈ ਉਣਤਾਈਆਂ ਪਾਈਆਂ ਗਈਆ ਇਸ ਮੋਕੇ ਤੇ ਜਿਲਾ ਸਿਹਤ ਅਫਸਰ ਦੀ ਅਗਵਾਈ ਵਿੱਚ ਪਹੁਚੀ ਹੋਈ ਟੀਮ ਤਹਿਤ ਸੈਮਪਲਿੰਗ  ਕੀਤੀ ਗਈ ਤੇ ਜਿਲੇ ਦੇ ਹੋਰ ਕਈ ਹਿੱਸਿਆ ਵਿੱਚ ਵੀ 15 ਦੇ ਕਰੀਬ ਸੈਮਪਲ ਲੈ ਕੇ ਲੈਬਰੋਟਰੀ ਵਿੱਚ ਭੇਜੇ ਗਏ ।

Advertisements

ਇਸ ਮੋਕੇ ਜਿਲਾ ਸਿਹਤ ਅਫਸਰ ਡਾ ਸੇਵਾ ਸਿੰਘ ਨੇ ਦੱਸਿਆ ਕਿ ਫੂਡ ਸੇਫਟੀ ਐਕਟ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵਗੀ ਤੇ ਐਕਟ ਦੀ ਉਲੰਘਣਾ ਕਰਨ ਵਾਲੇ ਬਖਸੇ ਨਹੀ ਜਾਣਗੇ। ਜ਼ਿਲ•ਾ ਸਿਹਤ ਅਫਸਰ ਡਾ. ਸੇਵਾ ਸਿੰਘ ਨੇ ਦੱਸਿਆ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਦਿੱਤੇ ਗਏ ਦਿੱਤਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਰੇਨੂ ਸੂਦ ਵੱਲੋਂ ਗਠਿਤ ਕੀਤੀ ਗਈ ਟੀਮ ਵੱਲੋਂ ਸ਼ਹਿਰ ਵਿਖੇ ਗਰੀਨ ਵਿਊ ਪਾਰਕ, ਰੇਲਵੇ ਰੋਡ, ਘੰਟਾਘਰ ਅਤੇ ਕਮਾਲਪੁਰ ਚੌਂਕ ਵਿਖੇ ਖਾਣ-ਪੀਣ ਨਾਲ ਸਬੰਧਤ ਰੇਹੜੀਆਂ ਵਾਲਿਆਂ ਦੇ ਵੱਡੀ ਮਾਤਰਾ ਵਿੱਚ ਸੈਂਪਲ ਭਰੇ ਗਏ। ਇਸ ਤੋਂ ਇਲਾਵਾ ਉਹਨਾਂ  ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਕਿ ਖਾਦ ਪਦਾਰਥਾਂ ਨੂੰ ਤਿਆਰ ਕਰਨ, ਪਰੋਸਨ ਅਤੇ ਵਰਤਾਉਣ ਸਬੰਧੀ ਸਮੂਹ ਗਤੀਵਿਧੀਆਂ ਫੂਡ ਸੇਫਟੀ ਸਟੈਂਡਰਡ ਐਕਟ ਤਹਿਤ ਹੀ ਕੀਤੀਆਂ ਜਾਣ। ਹਰ ਰੇਹੜੀ ਤੇ ਫੂਡ ਸੇਫਟੀ ਸਟੈਂਡਰਡ ਐਕਟ ਤਹਿਤ ਪੰਜੀਕਰਣ ਦਾ ਸਰਟੀਫਿਕੇਟ ਲਗਾਉਣਾ ਲਾਜ਼ਮੀ ਹੈ। ਰੇਹੜੀ ਤੇ ਕੰਮ ਕਰਨ ਵਾਲੇ ਸਮੂਹ ਕਾਰੀਗਰਾਂ ਲਈ ਸਫਾਈ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਦੇ ਹੋਏ ਟੋਪੀ ਅਤੇ ਦਸਤਾਨੇ ਪਹਿਨਣੇ ਚਾਹੀਦੇ ਹਨ।

ਇਸ ਤੋਂ ਇਲਾਵਾ ਨਿਜੀ ਸਫਾਈ ਦੇ ਨਾਲ-ਨਾਲ ਹੱਥਾਂ ਅਤੇ ਨੋਂਹਾਂ ਦੀ ਸਫਾਈ ਜਰੂਰੀ ਹੈ। ਖਾਣਾ ਤਿਆਰ ਕਰਨ ਵਾਲੀ, ਖਾਣਾ ਰੱਖੇ ਜਾਣ ਵਾਲੀ, ਖਾਣਾ ਵਰਤਾਉਣ ਵਾਲੀ ਜਗ•ਾ ਸਾਫ ਹੋਣੀ ਚਾਹੀਦੀ ਹੈ ਅਤੇ ਖਾਦ ਪਦਾਰਥਾਂ ਨੂੰ ਵਧੀਆ ਤਰੀਕੇ ਨਾਲ ਢੱਕ ਕੇ ਰੱਖਿਆ ਜਾਵੇ। ਖਾਣ-ਪੀਣ ਵਾਲੀਆਂ ਚੀਜਾਂ ਨੂੰ ਤਿਆਰ ਕਰਨ ਵੇਲੇ ਉੱਚ ਗੁਣਵੱਤਾ ਵਾਲੀਆਂ ਵਸਤਾਂ ਦੀ ਹੀ ਵਰਤੋਂ ਕੀਤੀ ਜਾਵੇ। ਉਕਤ ਤੋਂ ਇਲਾਵਾ ਰੇਹੜੀ ਵਾਲਿਆਂ ਨੂੰ ਹਦਾਇਤ ਵੀ ਕੀਤੀ ਗਈ ਕਿ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਤਹਿਤ ਰਜਿਸਟੇਸ਼ਨ  ਨਾਂ ਹੋਣ ਤੇ 6 ਮਹੀਨੇ 1 ਸਾਲ ਦੀ ਸਜ਼ਾ ਅਤੇ 5 ਲੱਖ ਰੁਪਏ ਜੁਰਮਾਨਾ ਹੋ ਸਕਦਾ ਹੈ।

ਫੂਡ ਸੇਫਟੀ ਐਕਟ ਸਬੰਧੀ ਕਿਸੇ ਤਰ•ਾਂ ਦੀ ਵੀ ਜਾਣਕਾਰੀ ਲਈ ਡਾ. ਸੇਵਾ ਸਿੰਘ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਡਾ. ਸੇਵਾ ਸਿੰਘ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਖਾਣ-ਪੀਣ ਨਾਲ ਸਬੰਧਤ ਦੁਕਾਨਾਂ ਅਤੇ ਰੇਹੜੀਆਂ ਤੇ ਖਰੀਦੋ- ਫਰੋਖਤ ਕਰਨ ਵੇਲੇ ਉਪਰੋਕਤ ਗੱਲਾਂ ਦਾ ਧਿਆਨ ਰੱਖਿਆ ਜਾਵੇ। ਅੱਜ ਦੀ ਇਸ ਟੀਮ ਵਿੱਚ ਫੂਡ ਅਫਸਰ ਡਾ. ਰਮਨ ਵਿਰਦੀ ਤੇ ਲੁਭਾਇਆ ਰਾਮ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here