Tuesday, October 13, 2026
Home Latest ਰੋਜ਼ਗਾਰ ਬਿਊਰੋ ਵੱਲੋਂ ਟੈਕ ਮਹਿੰਦਰਾ ਹੈਲਥ ਕੇਅਰ ਸਮਾਰਟ ਅਕੈਡਮੀ ਦੇ ਕੋਰਸਾਂ ਲਈ ਰਜਿਸਟ੍ਰੇਸ਼ਨ ਕੈਂਪ...

ਰੋਜ਼ਗਾਰ ਬਿਊਰੋ ਵੱਲੋਂ ਟੈਕ ਮਹਿੰਦਰਾ ਹੈਲਥ ਕੇਅਰ ਸਮਾਰਟ ਅਕੈਡਮੀ ਦੇ ਕੋਰਸਾਂ ਲਈ ਰਜਿਸਟ੍ਰੇਸ਼ਨ ਕੈਂਪ 24 ਜਨਵਰੀ ਨੂੰ

The Stellar News Logo

ਪਟਿਆਲਾ (ਦ ਸਟੈਲਰ ਨਿਊਜ਼)। ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 24 ਜਨਵਰੀ ਸਵੇਰੇ 11 ਵਜੇ ਟੈਕ ਮਹਿੰਦਰਾ ਹੈਲਥ ਕੇਅਰ ਸਮਾਰਟ ਅਕੈਡਮੀ ਦੇ ਕੋਰਸਾਂ ਲਈ ਰਜਿਸਟ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ ਮੇਜਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਟੈਕ ਮਹਿੰਦਰਾ ਹੈਲਥ ਕੇਅਰ ਸਮਾਰਟ ਅਕੈਡਮੀ ਵੱਲੋਂ ਚਲਾਏ ਜਾ ਰਹੇ ਦੋ ਕੋਰਸਾਂ (ਜਨਰਲ ਡਿਊਟੀ ਸਹਾਇਕ ਅਤੇ ਪੋਸਟ ਗ੍ਰੈਜੂਏਟ ਹੋਸਪਿਟਲ ਫ਼ਰੰਟ ਆਫ਼ਿਸ ਬਿਲਿੰਗ ਐਗਜ਼ੀਕਿਊਟਿਵ) ਦੇ ਕੋਰਸਾਂ ਲਈ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਨਰਲ ਡਿਊਟੀ ਸਹਾਇਕ ਦੇ ਕੋਰਸ ਲਈ ਉਮੀਦਵਾਰਾਂ ਦੀ ਘੱਟੋ-ਘੱਟ ਯੋਗਤਾ ਦਸਵੀਂ ਅਤੇ ਪੋਸਟ ਗ੍ਰੈਜੂਏਟ ਹੋਸਪਿਟਲ ਫ਼ਰੰਟ ਆਫ਼ਿਸ ਬਿਲਿੰਗ ਐਗਜ਼ੀਕਿਊਟਿਵ ਦੇ ਕੋਰਸ ਲਈ ਗ੍ਰੈਜੂਏਸ਼ਨ, ਉਮਰ 18 ਸਾਲ ਹੋਣੀ ਲਾਜ਼ਮੀ ਹੈ ਅਤੇ ਇਹ ਟ੍ਰੇਨਿੰਗ 6 ਮਹੀਨੇ ਦੀ ਹੋਵੇਗੀ।

Advertisements

ਟ੍ਰੇਨਿੰਗ ਪੂਰੀ ਹੋਣ ਉਪਰੰਤ ਟੈਕ ਮਹਿੰਦਰਾ ਵੱਲੋਂ ਹੈਲਥ/ਹਸਪਤਾਲ ਖੇਤਰ ਵਿੱਚ ਪ੍ਰਾਰਥੀਆਂ ਦੀ ਪਲੇਸਮੈਂਟ ਕਰਵਾਉਣ ਵਿੱਚ ਸਹਾਇਤਾ ਕੀਤੀ ਜਾਵੇਗੀ।  ਲੜਕੇ ਤੇ ਲੜਕੀਆਂ ਦੋਵੇਂ ਇਸ ਕੈਂਪ ਵਿੱਚ ਭਾਗ ਲੈ ਸਕਦੇ ਹਨ। ਚਾਹਵਾਨ ਉਮੀਦਵਾਰ ਇਸ ਰਜਿਸਟ੍ਰੇਸ਼ਨ ਕੈਂਪ ਵਿੱਚ ਭਾਗ ਲੈਣ ਲਈ ਆਪਣੀ ਯੋਗਤਾ ਦੇ ਸਾਰੇ ਸਰਟੀਫਿਕੇਟ, ਉਨ੍ਹਾਂ ਦੀਆਂ ਫੋਟੋਕਾਪੀਆਂ ਨਾਲ ਲੈ ਕੇ ਮਿਤੀ 24 ਜਨਵਰੀ ਦਿਨ ਸ਼ੁੱਕਰਵਾਰ, ਸਵੇਰੇ 11 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ ਡੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਨੇੜੇ ਸੇਵਾ ਕੇਂਦਰ, ਪਟਿਆਲਾ ਵਿਖੇ ਪਹੁੰਚ ਕੇ ਇਸ ਕੈਂਪ ਵਿੱਚ ਹਿੱਸਾ ਲੈ ਸਕਦੇ ਹਨ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪ ਲਾਈਨ ਨੰਬਰ 98776-10877 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। 

LEAVE A REPLY

Please enter your comment!
Please enter your name here