Monday, October 26, 2026
Home Chandigarh ਨਿਊਜ਼ੀਲੈਂਡ ਅਦਾਲਤ ਨੇ ਬਲਤੇਜ ਨੂੰ ਸੁਣਾਈ 22 ਸਾਲ ਦੀ ਸਜਾ

ਨਿਊਜ਼ੀਲੈਂਡ ਅਦਾਲਤ ਨੇ ਬਲਤੇਜ ਨੂੰ ਸੁਣਾਈ 22 ਸਾਲ ਦੀ ਸਜਾ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਭਾਰਤੀ ਮੂਲ ਦੇ ਬਲਤੇਜ ਨੂੰ ਨਿਊਜ਼ੀਲੈਂਡ ਅਦਾਲਤ ਨੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬਲਤੇਜ ਨੂੰ ਆਕਲੈਂਡ ਦੀ ਹਾਈਕੋਰਟ ਨੇ 700 ਕਿਲੋਗ੍ਰਾਮ ਨਸ਼ੀਲੇ ਪਦਾਰਥ ਰੱਖਣ ਦੇ ਆਰੋਪ ਵਿੱਚ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਪੰਜਾਬ ਵਿੱਚ ਉਸਦੇ ਰਿਸ਼ਤੇਦਾਰਾਂ ਨੇ ਇਨ੍ਹਾਂ ਰਿਪੋਰਟਾਂ ਨੂੰ ‘ਫਰਜ਼ੀ ਖ਼ਬਰਾਂ’ ਦੱਸ ਕੇ ਖਾਰਜ ਕਰ ਦਿੱਤਾ ਸੀ ਪਰ ਖੁਫੀਆ ਸੂਤਰਾਂ ਨੇ ਉਸਦੀ ਪਹਿਚਾਣ ਅਤੇ ਅਪਰਾਧ ਵਿੱਚ ਭੂਮਿਕਾ ਦੀ ਪੁਸ਼ਟੀ ਕੀਤੀ। 

Advertisements

ਬਲਤੇਜ ਉਦੋਂ ਤੱਕ ਪੈਰੋਲ ਲਈ ਅਯੋਗ ਰਹੇਗਾ ਜਦੋਂ ਤੱਕ ਉਹ ਕਰੀਬ 10 ਸਾਲ ਦੀ ਸਜ਼ਾ ਨਹੀਂ ਕੱਟ ਲੈਂਦਾ। ਉਸਦਾ ਪਰਿਵਾਰ 1980 ਦੇ ਦਹਾਕੇ ਵਿੱਚ ਨਿਊਜ਼ੀਲੈਂਡ ਚਲਾ ਗਿਆ ਸੀ ਅਤੇ ਉਹ ਕਥਿਤ ਤੌਰ ਤੇ ਆਰੋਪ ਵਿੱਚ ਖਾਲਿਸਤਾਨ ਪੱਖੀ ਗਤੀਵਿਧੀਆਂ ਵਿੱਚ ਸ਼ਾਮਲ ਸੀ।

LEAVE A REPLY

Please enter your comment!
Please enter your name here