Sunday, October 25, 2026
Home Latest ਸੁਲਤਾਨਪੁਰ ਲੋਧੀ ਦੇ ਹਲਕਾ ਕੋਆਰਡੀਨੇਟਰ ਕੰਵਰ ਇਕਬਾਲ, ਸੱਜਣ ਚੀਮਾਂ ਤੇ ਜ਼ਿਲ੍ਹਾ ਪ੍ਰਧਾਨ...

ਸੁਲਤਾਨਪੁਰ ਲੋਧੀ ਦੇ ਹਲਕਾ ਕੋਆਰਡੀਨੇਟਰ ਕੰਵਰ ਇਕਬਾਲ, ਸੱਜਣ ਚੀਮਾਂ ਤੇ ਜ਼ਿਲ੍ਹਾ ਪ੍ਰਧਾਨ ਲਲਿਤ ਨੇ ਸਮੂਹ ਬਲਾਕ ਪ੍ਰਧਾਨਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਲਕਾ ਕੋਆਰਡੀਨੇਟਰ  ਸੁਲਤਾਨਪੁਰ ਲੋਧੀ ਨਿਯੁਕਤ ਹੋਏ ਪੰਜਾਬ ਦੇ ਸੀਨੀਅਰ ਲੀਡਰ ਅਤੇ ਕੌਮਾਂਤਰੀ ਪੰਜਾਬੀ ਸ਼ਾਇਰ ਕੰਵਰ ਇਕਬਾਲ ਸਿੰਘ (ਮੈਂਬਰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਵਿਭਾਗ ਚੰਡੀਗੜ੍ਹ, ਪੰਜਾਬ ਸਰਕਾਰ) ਸਮੇਤ ਹਲਕਾ ਇੰਚਾਰਜ ਸੱਜਣ ਸਿੰਘ ਚੀਮਾਂ ਅਤੇ ਜ਼ਿਲ੍ਹਾ ਪ੍ਰਧਾਨ ਲਲਿਤ ਸਕਲਾਨੀ ਦੀ ਪ੍ਰਧਾਨਗੀ ਹੇਠ ਮਾਰਕਿਟ ਕਮੇਟੀ ਸੁਲਤਾਨਪੁਰ ਲੋਧੀ ਦੇ ਕਾਨਫਰੰਸ ਹਾਲ ਵਿੱਚ ਹਲਕੇ ਦੇ ਸਾਰੇ ਹੀ ਬਲਾਕ ਪ੍ਰਧਾਨਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। 

Advertisements

ਨਵ ਨਿਯੁਕਤ ਹਲਕਾ ਕੋਆਰਡੀਨੇਟਰ ਕੰਵਰ ਇਕਬਾਲ ਸਿੰਘ ਸਮੇਤ ਸੱਜਣ ਸਿੰਘ ਚੀਮਾਂ ਅਤੇ ਲਲਿਤ ਸਕਲਾਨੀ ਇਤਿਆਦਿ ਨੇ ਪਾਰਟੀ ਹਾਈਕਮਾਨ ਵੱਲੋਂ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਮਿਲਿਆ ਪ੍ਰਿੰਟਡ ਮੈਟਰ ਸਭਨਾਂ ਬਲਾਕ ਪ੍ਰਧਾਨਾਂ ਨੂੰ ਵੰਡਣ ਦੇ ਨਾਲ-ਨਾਲ ਖੁੱਲ੍ਹ ਕੇ ਉਨ੍ਹਾਂ ਸੰਗ ਵਿਚਾਰ ਵਟਾਂਦਰਾ ਵੀ ਕੀਤਾ।

LEAVE A REPLY

Please enter your comment!
Please enter your name here