Saturday, October 31, 2026
Home Latest ਕਪੂਰਥਲਾ ਦੇ ਮਸ਼ਹੂਰ ਹਲਟੀ ਵਾਲੇ ਮੰਦਿਰ ਦੇ ਪੰਡਿਤ ਦੇ ਲੜਕੇ ਨਾਲ ਮੁਹੱਲਾ...

ਕਪੂਰਥਲਾ ਦੇ ਮਸ਼ਹੂਰ ਹਲਟੀ ਵਾਲੇ ਮੰਦਿਰ ਦੇ ਪੰਡਿਤ ਦੇ ਲੜਕੇ ਨਾਲ ਮੁਹੱਲਾ ਅਜੀਤ ਨਗਰ ਵਿਖੇ ਹੋਈ ਲੁੱਟਖੋਹ ਤੇ ਕੁੱਟਮਾਰ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਚਾਰ ਦਿਨ ਬੀਤ ਜਾਨ ਦੇ ਬਾਵਜੂਦ ਵੀ ਇਨਸਾਫ ਲਈ ਤਰਸ ਰਿਹਾ ਪੀੜਿਤ ਪਰਿਵਾਰ ਪੁਲਿਸ ਨੇ ਹਜੇ ਤਕ ਪੀੜਿਤ ਦੇ ਬਿਆਨ ਵੀ ਕਲਮਬੱਧ ਨਹੀਂ ਕੀਤੇ। ਮਿਲੀ ਜਾਣਕਾਰੀ ਅਨੁਸਾਰ ਪੀੜਿਤ ਕ੍ਰਿਸ਼ਨਾ ਤਿਵਾੜੀ ਪੁੱਤਰ ਪੰਡਿਤ ਰਾਜਿੰਦਰ ਤਿਵਾੜੀ ਨੇ ਦਸਿਆ ਹੋਲੀ ਵਾਲੀ ਰਾਤ ਨੂੰ ਉਸਦੇ ਪਿਤਾ ਰਾਜਿੰਦਰ ਤਿਵਾੜੀ ਨੇ ਉਸ ਨੂੰ ਬੀਤੇ ਦਿਨ ਹੋਈ। ਉਸਦੀ ਭੈਣ ਦੀ ਸ਼ਾਦੀ ਦੇ ਡੀ.ਜੇ ਵਾਲਿਆਂ ਦੇ 14 ਹਾਜਰ ਰੁਪਏ ਦੇ ਕੇ ਉਸ ਨੂੰ ਅਜੀਤ ਅਗਰ ਭੇਜਿਆ ਸੀ। ਪੀੜਿਤ ਕ੍ਰਿਸ਼ਨ ਨੇ ਦੱਸਿਆ ਕਿ ਜਦ ਉਹ ਡੀ.ਜੇ ਵਾਲਿਆਂ ਦੇ ਪੈਸੇ 14 ਹਾਜਰ ਦੇਣ ਜਾ ਰਿਹਾ ਸੀ ਤੇ ਰਸਤੇ ਵਿਚ ਅਜੀਤ ਨਗਰ ਵਿਚ ਕੁੱਝ ਬੰਦਿਆਂ ਨੇ ਉਸਨੂੰ ਰੋਕ ਲਿਆ ਅਤੇ ਉਸ ਨਾਲ ਬੁਰੀ ਤਰ੍ਹਾਂ ਨਾਲ ਕੁੱਟ ਮਾਰ ਕੀਤੀ ਅਤੇ ਉਸ ਕੋਲੋਂ ਇਕ ਮੋਬਾਇਲ ਅਤੇ 14 ਹਾਜਰ ਦੀ ਨਗਦੀ ਲੈ ਕੇ ਫਰਾਰ ਹੋ ਗਏ।

Advertisements

ਲੇਕਿਨ ਪੀੜਿਤ ਕ੍ਰਿਸ਼ਨਾ ਨੇ ਕਿਸੇ ਤਰ੍ਹਾਂ ਮਾਰ ਕੁੱਟ ਕਰਨ ਵਾਲਿਆਂ ਦੀ ਪਹਿਚਾਣ ਕਰ ਲਈ ਹੈ। ਜਿਸ ਤੋਂ ਬਾਅਦ ਪੀੜਿਤ ਨੇ ਸਿਵਲ ਹਸਪਤਾਲ ਜਾ ਕੇ ਅਪਣਾ ਇਲਾਜ ਕਰਵਾਇਆ ਅਤੇ ਪੁਲਿਸ ਨੂੰ ਇਸ ਘਟਨਾ ਸੰਬੰਧਿਤ ਜਾਣਕਾਰੀ ਦਿਤੀ ਲੇਕਿਨ ਪੀੜਿਤ ਦਾ ਆਰੋਪ ਹੈ ਕਿ ਹਾਲੇ ਤਕ ਪੁਲਿਸ ਨੇ ਉਸ ਦੇ ਬਿਆਨ ਨਹੀਂ ਕੀਤੇ ਹਨ। ਦੂਜੇ ਪਾਸੇ ਪੀੜਿਤ ਕ੍ਰਿਸ਼ਨਾ ਦੇ ਪਿਤਾ ਰਾਜਿੰਦਰ ਤਿਵਾੜੀ ਨੇ ਵੀ ਕਪੂਰਥਲਾ ਦੇ ਐਸਐਸਪੀ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਦੋਸ਼ੀਆਂ ਖਿਲਾਫ ਜਲਦ ਮਾਮਲਾ ਦਰਜ ਕਰ ਓਹਨਾ ਨੂੰ ਇਨਸਾਫ਼ ਦਵਾਇਆ ਜਾਵੇ।

LEAVE A REPLY

Please enter your comment!
Please enter your name here