Sunday, October 25, 2026
Home Latest ਮਾਮੂਲੀ ਝਗੜ੍ਹੇ ਨੂੰ ਲੈ ਕੇ ਦੋਸਤ ਨੇ ਦੋਸਤ ਦਾ ਤੇਜ਼ਧਾਰ ਹਥਿਆਰ ਨਾਲ...

ਮਾਮੂਲੀ ਝਗੜ੍ਹੇ ਨੂੰ ਲੈ ਕੇ ਦੋਸਤ ਨੇ ਦੋਸਤ ਦਾ ਤੇਜ਼ਧਾਰ ਹਥਿਆਰ ਨਾਲ ਕੀਤਾ ਕਤਲ, ਗ੍ਰਿਫਤਾਰ

ਸ਼ਿਮਲਾ (ਦ ਸਟੈਲਰ ਨਿਊਜ਼)। ਸ਼ਿਮਲਾ ਦੇ ਸੈਂਜ ਵਿੱਚ ਇੱਕ ਨੌਜਵਾਨ ਵੱਲੋਂ ਆਪਣੇ ਦੋਸਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਰਵੀ ਕੁਮਾਰ ਉਮਰ 35 ਸਾਲਾਂ ਵਾਸੀ ਨਲੋਟ ਸੁੰਦਰਨਗਰ ਮੰਡੀ ਵਜੋਂ ਹੋਈ ਹੈ। ਆਰੋਪੀ ਦੀ ਪਹਿਚਾਣ ਅਨਿਲ ਉਮਰ 24 ਸਾਲਾਂ ਵਾਸੀ ਅਰਕੀ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਰਵੀ ਦਾ ਵਿਆਹ ਕੁੱਝ ਮਹੀਨੇ ਪਹਿਲਾਂ ਹੀ ਹੋਇਆ ਸੀ ਤੇ ਰਵੀ ਕੋਲ ਆਪਣੀ ਜੇਸੀਬੀ ਮਸ਼ੀਨ ਸੀ ਤੇ ਅਨਿਲ ਸੈਂਜ ਦੇ ਭੋਟਕਾ ਮੋੜ ਤੇ ਇੱਕ ਵਰਕਸ਼ਾਪ ਚਲਾਉਂਦਾ ਹੈ। ਰਵੀ ਤੇ ਅਨਿਲ ਦੋਵੇਂ ਚੰਗੇ ਦੋਸਤ ਸਨ। ਜਾਣਕਾਰੀ ਦਿੰਦੇ ਬਾਸਾ ਸੈਂਜ ਦੇ ਵਸਨੀਕ ਕੁਲਦੀਪ ਨੇ ਦੱਸਿਆ ਕਿ ਰਵੀ ਅਨਿਲ ਦੀ ਦੁਕਾਨ ਤੇ ਆਇਆ ਸੀ ਤੇ ਉਹਨਾਂ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਤੇ ਜਿਵੇਂ ਹੀ ਰਵੀ ਅਨਿਲ ਦੀ ਵਰਕਸ਼ਾਪ ਵਿੱਚ ਗਿਆ, ਉੱਥੇ ਪਹੁੰਚਣ ਤੋਂ 5-7 ਮਿੰਟ ਬਾਅਦ ਹੀ ਅਨਿਲ ਦੀ ਦੁਕਾਨ ਤੋਂ ਇੱਕ ਆਵਾਜ਼ ਸੁਣਾਈ ਦਿੱਤੀ। ਅਜਿਹੇ ਵਿੱਚ ਜਦੋਂ ਕੁਲਦੀਪ ਬਾਹਰ ਆਇਆ ਤਾਂ ਉਸਨੇ ਦੇਖਿਆ ਕਿ ਅਨਿਲ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਉਸਨੇ ਇੱਕ ਵਿਅਕਤੀ ਨੂੰ ਮਾਰ ਦਿੱਤਾ ਹੈ।

Advertisements

ਜਦੋਂ ਸ਼ਿਕਾਇਤਕਰਤਾ ਅਨਿਲ ਦੀ ਦੁਕਾਨ ਦੇ ਬਾਹਰ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਰਵੀ ਸ਼ਟਰ ਦੇ ਕੋਲ ਰੱਖੇ ਕਰੇਟ ਕੋਲ ਫ਼ਰਸ਼ ਤੇ ਪਿਆ ਸੀ ਅਤੇ ਫ਼ਰਸ਼ ਤੇ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਸੀ, ਜਿਸ ਤੋਂ ਬਾਅਦ ਰੌਲਾ ਸੁਣ ਕੇ ਆਸਪਾਸ ਦੇ ਲੋਕ ਮੌਕੇ ਤੇ ਪਹੁੰਚ ਗਏ। ਅਨਿਲ ਅਤੇ ਕੁੱਝ ਲੋਕ ਰਵੀ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਹਸਪਤਾਲ ਲੈ ਗਏ ਜਿੱਥੇ ਕਿ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰਕ ਦਿੱਤੀ ਹੈ।

LEAVE A REPLY

Please enter your comment!
Please enter your name here