Sunday, October 25, 2026
Home Chandigarh ਰਫਤਾਰ ਤੇਜ਼ ਹੋਣ ਕਾਰਨ ਖੰਭੇ ਨਾਲ ਟਕਰਾਇਆ ਮੋਟਰਸਾਈਕਲ, ਆਪ ਆਗੂ ਦੇ ਲੜਕੇ...

ਰਫਤਾਰ ਤੇਜ਼ ਹੋਣ ਕਾਰਨ ਖੰਭੇ ਨਾਲ ਟਕਰਾਇਆ ਮੋਟਰਸਾਈਕਲ, ਆਪ ਆਗੂ ਦੇ ਲੜਕੇ ਦੀ ਮੌਤ, 1 ਜ਼ਖਮੀ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਚੰਡੀਗੜ੍ਹ ਸੈਕਟਰ-38/40 ਲਾਈਟ ਪੁਆਇੰਟ ਨਜ਼ਦੀਕ ਸੜਕ ਹਾਦਸੇ ਦੌਰਾਨ ਆਪ ਨੇਤਾ ਵਿਕਰਮ ਪੁੰਡੀਰ ਦੇ ਪੁੱਤਰ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਉਦੈ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਦੈ ਤੇ ਉਸਦਾ ਚਚੇਰੇ ਭਰਾ ਸਾਹਿਲ ਦੋਵੇਂ ਜਾਣੇ ਬਾਈਕ ਤੇ ਸਵਾਰ ਹੋ ਕੇ ਕੀਤੇ ਜਾ ਰਹੇ ਸਨ ਤੇ ਜਦੋਂ ਉਹ ਸੈਕਟਰ-38/40 ਚੌਕ ਨਜ਼ਦੀਕ ਪਹੁੰਚੇ, ਤਾਂ ਬਾਈਕ ਦੀ ਰਫ਼ਤਾਰ ਤੇਜ਼ ਹੋਣ ਕਾਰਨ ਅਚਾਨਕ ਉਸਨੇ ਬਾਈਕ ਤੋਂ ਕੰਟਰੋਲ ਗੁਆ ਦਿੱਤਾ ਤੇ ਪਿੱਛੇ ਬੈਠਾ ਸਾਹਿਲ ਮੋਟਰਸਾਈਕਲ ਤੋਂ ਨੀਚੇ ਡਿੱਗ ਗਿਆ ਤੇ ਉਦੈ ਮੋਟਰਸਾਈਕਲ ਸਮੇਤ ਫਿਸਲ ਕੇ ਖੰਭੇ ਨਾਲ ਟਕਰਾ ਗਿਆ।

Advertisements

ਟੱਕਰ ਇੰਨੀ ਕੁ ਜ਼ਬਰਦਸਤ ਸੀ ਕਿ ਟੱਕਰ ਦੌਰਾਨ ਉਦੈ ਦੇ ਸਿਰ ਤੇ ਗੰਭੀਰ ਸੱਟ ਲੱਗ ਗਈ ਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਆਸਪਾਸ ਦੇ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਜ਼ਖਮੀ ਨੂੰ ਇਲਾਜ਼ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਹੈ ਜਿੱਥੇ ਉਸਦਾ ਇਲਾਜ਼ ਚੱਲ ਰਿਹਾ ਹੈ।

 

LEAVE A REPLY

Please enter your comment!
Please enter your name here