Sunday, October 25, 2026
Home Latest ਭਾਰਤ ਤੇ ਪਾਕਿ ਦੀ ਜੰਗਬੰਦੀ ਤੋਂ ਬਾਅਦ ਵੀ ਨਹੀਂ ਖੁੱਲਣਗੇ ਕਈ ਜ਼ਿਲ੍ਹਿਆਂ...

ਭਾਰਤ ਤੇ ਪਾਕਿ ਦੀ ਜੰਗਬੰਦੀ ਤੋਂ ਬਾਅਦ ਵੀ ਨਹੀਂ ਖੁੱਲਣਗੇ ਕਈ ਜ਼ਿਲ੍ਹਿਆਂ ਦੇ ਸਕੂਲ, DC ਨੇ ਦਿੱਤੇ ਹੁਕਮ

ਗੁਰਦਾਸਪੁਰ (ਦ ਸਟੈਲਰ ਨਿਊਜ਼)। ਭਾਰਤ ਤੇ ਪਾਕਿਸਤਾਨ ਵਿਚਕਾਰ ਬੇਸ਼ੱਕ ਜੰਗਬੰਦੀ ਹੋ ਗਈ ਹੈ ਪਰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਅਜੇ ਵੀ ਤਣਾਅ ਬਣਿਆ ਹੋਇਆ ਹੈ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਹੱਦੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਖਾਸ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਗੁਰਦਸਪਪੁਰ ਦੇ DC ਨੇ ਸਰਹੱਦੀ ਇਲਾਕਿਆਂ ਦੇ ਪਿੰਡਾਂ ਦੇ 4 ਸਕੂਲਾਂ ਨੂੰ 20 ਮਈ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।

Advertisements

ਇਹ ਸਕੂਲ ਸਰਕਾਰੀ ਸਕੂਲ ਜੌੜਾ, ਸਰਕਾਰੀ ਸਕੂਲ ਸ਼ਕਰੀ, ਸਰਕਾਰੀ ਸਕੂਲ ਰਾਮਪੁਰ, ਸਰਕਾਰੀ ਸਕੂਲ ਠਾਕਰਪੁਰ ਹਨ। ਡਿਪਟੀ ਕਮਿਸ਼ਨਰ ਗੁਰਦਸਪਪੁਰ ਵੱਲੋਂ ਜਾਰੀ ਹੁਕਮ ਦੇ ਮੁਤਾਬਕ ਇਨ੍ਹਾਂ ਸਕੂਲਾਂ ਵਿੱਚ 20 ਮਈ ਤੱਕ ਆਨਲਾਈਨ ਕਲਾਸ ਲਗਾਈਆਂ ਜਾਣਗੀਆਂ। ਫਿਲਹਾਲ ਹੁਣ ਸਕੂਲ ਕਦੋਂ ਤੋਂ ਖੁਲਣਗੇ ਅਜੇ ਤੱਕ ਡੀਸੀ ਨੇ ਕੋਈ ਫੈਸਲਾਂ ਨਹੀਂ ਲਿਆ ਹੈ।

LEAVE A REPLY

Please enter your comment!
Please enter your name here