
ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਗੌਰਵ ਤੂਰਾ ਆਈ.ਪੀ.ਐਸ, ਐਸ.ਐਸ.ਪੀ.ਕਪੂਰਥਲਾ ਨੇ ਦੱਸਿਆ ਕਿ ਇੰਚਾਰਜ ਸੀ.ਆਈ.ਏ ਸਟਾਫ ਕਪੂਰਥਲਾ ਨੂੰ ਮਿਤੀ 27 ਮਈ 2025 ਨੂੰ ਇਤਲਾਹ ਮਿਲੀ ਕਿ 2 ਮੋਨੇ ਨੌਜਵਾਨ ਪਿਛਲੇ ਕੁੱਝ ਦਿਨਾਂ ਤੋ ਕਪੂਰਥਲਾ ਦੇ ਏਰੀਆ ਵਿੱਚ ਮੋਟਰਸਾਇਕਲ ਪਲਟੀਨਾ ਤੇ ਸਵਾਰ ਹੋ ਕੇ ਅਸਲੇ ਅਤੇ ਤੇਜਧਾਰ ਹਥਿਆਰਾ ਦੀ ਨੋਕ ਤੇ ਰਾਹਗੀਰਾ ਪਾਸੋ ਨਕਦੀ ਅਤੇ ਸੋਨੇ ਦੇ ਗਹਿਣੇ ਨਕਦੀ ਆਦਿ ਦੀ ਖੋਹਾ ਕਰਦੇ ਹਨ। ਇੰਸਪੈਕਟਰ ਸੀ.ਆਈ.ਏ.ਸਟਾਫ ਕਪੂਰਥਲਾ ਵੱਲੋ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਬਿਆਸ ਦਰਿਆ ਦੇ ਬੰਨ ਮੰਡ ਢਿੱਲਵਾ ਤੋ ਵਕਤ ਸੁਭਾ ਕਰੀਬ 6 ਵਜੇ ਸ਼ੱਕ ਦੀ ਬਿਨਾਂ ਤੇ ਮੋਟਰ ਸਾਇਕਲ ਤੇ ਸਵਾਰ 2 ਮੋਨੇ ਨੋਜਵਾਨਾ ਨੇ ਪੁਲਿਸ ਪਾਰਟੀ ਨੂੰ ਥੋੜੀ ਦੂਰੀ ਤੋਂ ਦੇਖ ਕੇ ਮੋਟਰ ਸਾਇਕਲ ਤੇਜ ਹੋਣ ਕਰਕੇ ਆਉਟ ਆਫ ਕੰਟਰੋਲ ਹੋ ਕੇ ਫਿਸਲ ਕੇ ਸੜਕ ਦੇ ਨਾਲ ਡਿੱਗ ਪਿਆ ਤਾਂ ਉਹਨਾ ਦੋਨਾ ਨੋਜਵਾਨਾ ਨੇ ਆਪਣੇ ਹਥਿਆਰਾ ਨਾਲ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਨੀਅਤ ਨਾਲ ਸਿੱਧੇ ਫਾਇਰ ਕੀਤੇ ਅਤੇ ਪੁਲਿਸ ਪਾਰਟੀ ਵੱਲੋ ਆਪਣਾ ਬਚਾਅ ਕਰਦੇ ਹੋਏ ਜੁਵਾਬੀ ਫਾਇਰ ਕੀਤੇ। ਪੁਲਿਸ ਪਾਰਟੀ ਵੱਲੋ ਘੇਰਾਬੰਦੀ ਕਰਕੇ ਦੋਨਾ ਨੋਜਵਾਨਾ ਨੂੰ ਕਾਬੂ ਕੀਤਾ।

ਜਿਨਾਂ ਨੇ ਪੁਲਿਸ ਵੱਲੋ ਪੁੱਛਣ ਤੇ ਆਪਣੇ ਨਾਮ (1) ਹੁਕਮ ਸਿੰਘ (2) ਜੋਗਾ ਸਿੰਘ ਪੁੱਤਰਾਨ ਲਖਵੰਤ ਸਿੰਘ ਵਾਸੀਆਨ ਪਿੰਡ ਲਾਟੀਆਵਾਲ ਥਾਣਾ ਸੁਲਤਾਨਪੁਰ ਲੋਧੀ ਦੱਸਿਆ ਤਾਂ ਪੁਲਿਸ ਪਾਰਟੀ ਵੱਲੋ ਮੌਕਾ ਪਰ ਕੀਤੀ ਗਈ ਸਰਚ ਤੋ 2 ਪਿਸਟਲ ਮੈਗਜੀਨ ਵਾਲੇ 7.65 MM, 3 ਰੋਦ ਜਿੰਦਾ ਅਤੇ 4 ਖੋਲ ਚੱਲੇ ਹੋਏ ਬ੍ਰਾਮਦ ਕੀਤੇ ਅਤੇ ਇੱਕ ਮੋਟਰ ਸਾਇਕਲ ਮਾਰਕਾ ਪਲਟੀਨਾ ਨੰਬਰੀ PB09-AL-5838 ਵੀ ਬ੍ਰਾਮਦ ਕੀਤਾ। ਦੋਨਾਂ ਨੋਜਵਾਨਾਂ ਦੇ ਸੱਟਾਂ ਲੱਗਣ ਕਰਕੇ ਪੁਲਿਸ ਪਾਰਟੀ ਵੱਲੋ ਟਰੀਟਮੈਂਟ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਹਦੋਰਾਨੇ ਤਫਤੀਸ਼ ਦੋਸ਼ੀਆਨ ਪਾਸੋ ਡੁੰਗਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਅਤੇ ਇਹਨਾਂ ਵੱਲੋ ਹੋਰ ਵੀ ਕੀਤੀਆ ਹੋਈਆ ਵਾਰਦਾਤਾਂ ਟਰੇਸ ਹੋਣ ਦੀ ਸੰਭਾਵਨਾ ਹੈ। ਉਪਰੋਕਤ ਖਬਰ ਮਿਲਣ ਤੇ ਮਨ ਐਸ.ਐਸ.ਪੀ ਅਤੇ ਪ੍ਰਭਜੋਤ ਸਿੰਘ ਵਿਰਕ ਐਸ.ਪੀ.ਡੀ ਕਪੂਰਥਲਾ ਅਤੇ ਕਰਨੈਲ ਸਿੰਘ ਉਪ ਪੁਲਿਸ ਕਪਤਾਨ ਸਬ ਡਵੀਜਨ ਭੁਲੱਥ, ਪਰਮਿੰਦਰ ਸਿੰਘ ਡੀ.ਐਸ.ਪੀ.ਡਿਟੈਕਟਿਵ ਕਪੂਰਥਲਾ ਤੁਰੰਤ ਮੋਕੇ ਤੇ ਪਹੁੰਚੇ।











