Monday, October 26, 2026
Home Latest 74 ਸਾਲਾਂ ਵਿਅਕਤੀ ਨੇ ਨਾਬਾਲਗ ਬੱਚੀ ਨਾਲ ਜਬਰ ਜਿਨਾਹ ਕਰਨ ਦੀ ਕੀਤੀ...

74 ਸਾਲਾਂ ਵਿਅਕਤੀ ਨੇ ਨਾਬਾਲਗ ਬੱਚੀ ਨਾਲ ਜਬਰ ਜਿਨਾਹ ਕਰਨ ਦੀ ਕੀਤੀ ਕੋਸ਼ਿਸ਼, ਮਾਮਲਾ ਦਰਜ਼

ਬਰਨਾਲਾ (ਦ ਸਟੈਲਰ ਨਿਊਜ਼)। ਬਰਨਾਲਾ ਦੇ ਪਿੰਡ ਹਰੀਗੜ੍ਹ ਦੇ ਸਰਕਾਰੀ ਸਕੂਲ ਵਿੱਚ ਇੱਕ 9 ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਬੱਚੀ ਸਕੂਲ ਦੇ ਵਾਟਰ ਕੂਲਰ ਤੋਂ ਪਾਣੀ ਪੀਣ ਗਈ ਸੀ ਤੇ ਉੱਥੇ ਵਿਅਕਤੀ ਪਹਿਲਾਂ ਹੀ ਬੈਠਾ ਸੀ ਤੇ ਉਹ ਬੱਚੀ ਨੂੰ ਘਸੀਟ ਕੇ ਸਕੂਲ ਦੇ ਸੁੰਨਸਾਨ ਵਰਾਂਡੇ ਵਿੱਚ ਲੈ ਗਿਆ ਅਤੇ ਉਸ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਐਸਐਚਓ ਲਖਵੀਰ ਨੇ ਦੱਸਿਆ ਕਿ ਮੁਲਜ਼ਮ ਲੜਕੀ ਨੂੰ ਸੁੰਨਸਾਨ ਵਰਾਂਡੇ ਵਿੱਚ ਲੈ ਗਿਆ ਤੇ ਉਸਨੇ ਲੜਕੀ ਦੇ ਕੱਪੜੇ ਉਤਾਰ ਕੇ ਉਸ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ।

Advertisements

ਘਟਨਾ ਤੋਂ ਬਾਅਦ ਲੜਕੀ ਡਰ ਗਈ ਅਤੇ ਆਪਣੇ ਮਾਪਿਆਂ ਕੋਲ ਗਈ ਤੇ ਉਸਨੇ ਸਾਰੀ ਘਟਨਾ ਬਾਰੇ ਆਪਣੇ ਮਾਂ ਪਿਓ ਨੂੰ ਦੱਸਿਆ।  ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਤੁਰੰਤ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਆਰੋਪੀ ਵਿਰੁੱਧ ਮਾਮਲਾ ਦਰਜ਼ ਕਰ ਲਿਆ ਹੈ। ਜਿਸ ਤੋਂ ਬਾਅਦ ਅਦਾਲਤ ਦੇ ਹੁਕਮਾਂ ਅਨੁਸਾਰ ਲੜਕੀ ਦੀ ਡਾਕਟਰੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

LEAVE A REPLY

Please enter your comment!
Please enter your name here