Wednesday, October 28, 2026
Home Latest ਪਹਿਲੇ ਵਿਆਹ ਬਾਰੇ ਨਾ ਦੱਸਣ ਤੇ ਪਤੀ ਨੇ ਪਤਨੀ ਦਾ 4 ਮਹੀਨੇ...

ਪਹਿਲੇ ਵਿਆਹ ਬਾਰੇ ਨਾ ਦੱਸਣ ਤੇ ਪਤੀ ਨੇ ਪਤਨੀ ਦਾ 4 ਮਹੀਨੇ ਬਾਅਦ ਕੀਤਾ ਕਤਲ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਵਿੱਚ ਪਤੀ ਵੱਲੋਂ ਆਪਣੀ ਨਵ ਵਿਆਹੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਰਾਧਿਕਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਰਾਧਿਕਾ ਤੇ ਸੁਨੀਲ ਦਾ 4 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਰਾਧਿਕਾ ਦਾ ਕਰੀਬ 2 ਸਾਲ ਪਹਿਲਾ ਵਿਆਹ ਹੋਇਆ ਸੀ ਅਤੇ 1 ਸਾਲ ਪਹਿਲੇ ਉਸ ਦਾ ਤਲਾਕ ਵੀ ਹੋ ਚੁੱਕਾ ਸੀ ਪਰ ਉਸਨੇ ਇਹ ਗੱਲ ਸੁਨੀਲ ਨੂੰ ਨਹੀਂ ਦੱਸੀ ਅਤੇ ਖੁਦ ਨੂੰ ਕੁਵਾਰੀ ਦੱਸਿਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਜਦੋਂ ਸੁਨੀਲ ਨੂੰ ਰਾਧਿਕਾ ਦੇ ਪਹਿਲੇ ਵਿਆਹ ਬਾਰੇ ਪਤਾ ਲੱਗਿਆ ਤਾਂ ਦੋਵਾਂ ਵਿੱਚ ਕਾਫੀ ਲੜਾਈ ਝਗੜਾ ਰਹਿਣ ਲੱਗ ਗਿਆ। ਸੁਨੀਲ ਰਾਧਿਕਾ ਨੂੰ ਛੱਡ ਕੇ ਆਪਣੇ ਪਿੰਡ ਚਲਾ ਗਿਆ, ਜਿਸ ਤੋਂ ਬਾਅਦ ਕੁੱਝ ਦਿਨ ਪਹਿਲਾਂ ਹੀ ਰਾਧਿਕਾ ਉਸਨੂੰ ਮਨਾ ਕੇ ਵਾਪਸ ਲੈ ਆਈ ਸੀ ਤੇ ਲੁਧਿਆਣਾ ਵਿੱਚ ਆ ਕੇ ਦੋਵੇਂ ਕਿਰਾਏ ਦੇ ਕਮਰੇ ਵਿੱਚ ਰਹਿਣ ਲੱਗ ਗਏ ਸਨ।

Advertisements

ਜਿਸਤੋਂ ਬਾਅਦ ਦੇਰ ਰਾਤ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ ਕਿ ਸੁਨੀਲ ਬੈਗ ਲੈ ਕੇ ਘਰੋਂ ਜਾਂ ਰਿਹਾ ਸੀ। ਉਸ ਤੋਂ ਬਾਅਦ ਅਚਾਨਕ ਉਹਨਾਂ ਦੇ ਕਮਰੇ ਵਿੱਚੋਂ ਕਾਫੀ ਬਦਬੂ ਆ ਰਹੀ ਸੀ ਤੇ ਬਾਹਰੋਂ ਤਾਲਾ ਲੱਗਾ ਹੋਇਆ ਸੀ। ਜਿਸ ਤੋਂ ਬਾਅਦ ਮਕਾਨ ਮਾਲਕਾਂ ਵੱਲੋਂ ਨਜ਼ਦੀਕ ਹੀ ਰਹਿਣ ਵਾਲੇ ਰਾਧਿਕਾ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਗਈ। ਮੌਕੇ ਤੇ ਪਹੁੰਚੇ ਰਾਧਿਕਾ ਦੇ ਭਰਾ ਕ੍ਰਿਸ਼ਨਾ ਨੇ ਤਾਲਾ ਤੋੜਿਆ ਤੇ ਅੰਦਰ ਵੜਿਆ ਤਾਂ ਕੱਪੜਿਆਂ ਵਿੱਚ ਲਪੇਟੀ ਹੋਈ ਰਾਧਿਕਾ ਦੀ ਲਾਸ਼ ਨਜ਼ਰ ਆਈ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।

LEAVE A REPLY

Please enter your comment!
Please enter your name here