Monday, October 12, 2026
Home Latest ਭਾਰਤੀ ਆਮ ਜਨਤਾ ਪਾਰਟੀ 23 ਨੂੰ ਬੀਡੀਪੀਓ ਦਫਤਰ ਵਿਖੇ ਅਣਮਿੱਥੇ ਸਮੇਂ ਲਈ...

ਭਾਰਤੀ ਆਮ ਜਨਤਾ ਪਾਰਟੀ 23 ਨੂੰ ਬੀਡੀਪੀਓ ਦਫਤਰ ਵਿਖੇ ਅਣਮਿੱਥੇ ਸਮੇਂ ਲਈ ਦੇਵੇਗੀ ਧਰਨਾ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। 23 ਜੂਨ ਦਿਨ ਸੋਮਵਾਰ ਨੂੰ ਭਾਰਤੀ ਆਮ ਜਨਤਾ ਪਾਰਟੀ ਦੀ ਇਕ ਅਹਿਮ ਪ੍ਰੈਸ ਕਾਨਫਰੰਸ ਹੋਈ ਜਿਸ ਵਿੱਚ ਪਿੰਡ ਤੋਗਾਂਵਾਲ ਚ ਰਹਿਣ ਵਾਲੇ ਲਖਵਿੰਦਰ ਸਿੰਘ ਨੂੰ ਮਕਾਨ ਦੀ ਛੱਤ ਪਾਉਣ ਤੋਂ ਸਾਬਕਾ ਸਰਪੰਚ ਅਤੇ ਪਿੰਡ ਦੇ ਹੀ ਕੁਝ ਵਿਅਕਤੀਆਂ ਵਲੋਂ ਰੋਕਣ ਦੇ ਸੰਬੰਧ ਚ ਭਾਰਤੀ ਆਮ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਜਸਪਾਲ ਸਿੰਘ ਅਤੇ ਜਨਰਲ ਸੱਕਤਰ ਗੁਰਪ੍ਰੀਤ ਧਾਲੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ ਜੇਕਰ ਲਖਵਿੰਦਰ ਸਿੰਘ ਨਾਲ ਧੱਕੇਸ਼ਾਹੀ ਨਾ ਰੋਕੀ ਗਈ ਤੇ 23 ਜੂਨ ਦਿਨ ਸੋਮਵਾਰ ਨੂੰ ਬੀਡੀਪੀਓ ਦਫਤਰ ਕਪੂਰਥਲਾ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ।

Advertisements

ਇਸ ਤੋਂ ਅਲਾਵਾ ਜਨਰਲ ਸੱਕਤਰ ਗੁਰਪ੍ਰੀਤ ਧਾਲੀਵਾਲ ਨੇ ਕਿਹਾ ਕਿ ਕਾਫੀ ਸਮੇਂ ਤੋਂ ਪਿੰਡ ਪਰਵੇਜ਼ ਨਗਰ ਦੀ ਵਾਲਮੀਕਿ ਭਾਈਚਾਰੇ ਦੀ ਧਰਮਸ਼ਾਲਾ ਬਣਾਉਣ ਦਾ ਕੰਮ ਲਟਕਿਆ ਪਿਆ ਹੈ। ਜਿਸ ਬਾਬਤ ਬੀਡੀਪੀਓ ਕਪੂਰਥਲਾ ਨੂੰ ਕਈ ਵਾਰ ਮੰਗ ਪੱਤਰ ਅਤੇ ਜ਼ੁਬਾਨੀ ਤੋਰ ਤੇ ਕਹਿ ਚੁੱਕੇ ਹਨ ਪ੍ਰੰਤੂ ਸਾਨੂੰ ਲਾਰਿਆਂ ਤੋਂ ਅਲਾਵਾ ਹੋਰ ਕੁਝ ਨਹੀਂ ਮਿਲ ਸਕਿਆ ਹੈ। ਇਹਨਾਂ ਦੋਨਾਂ ਮੰਗਾਂ ਨੂੰ ਲੈ ਕੇ 23 ਜੂਨ ਦਿਨ ਸੋਮਵਾਰ ਨੂੰ ਬੀਡੀਪੀਓ ਦਫਤਰ ਕਪੂਰਥਲਾ ਵਿਖੇ ਅਣਮਿੱਥੇ ਸਮੇਂ ਲਈ ਸ਼ਾਂਤਮਈ ਧਰਨਾ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here