
ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ। ਨੈਸ਼ਨਲ ਐਸੋਸੀਏਸ਼ਨ ਆਫ ਇੰਡੀਆ (ਐਨ.ਜੀ.ਏ.ਆਈ) ਵਲੋਂ ਕਰਵਾਈ ਗਈ ਤਿੰਨ ਰੋਜ਼ਾ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਸ਼ਨੀਵਾਰ ਨੂੰ ਨਵੀਂ ਦਿੱਲੀ ਦੇ ਤਾਲਕਟੋਰਾ ਇਨਡੋਰ ਸਟੇਡੀਅਮ ਵਿਖੇ ਸਫ਼ਲਤਾ ਪੂਰਵਕ ਸਮਾਪਤ ਹੋਈ | ਜਿਸ ਵਿਚ 14 ਸੂਬਿਆਂ ਦੇ 500 ਤੋਂ ਵੱਧ ਖਿਡਾਰੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ|

ਜਿਸ ਵਿਚ ਅਕਾਲ ਪੁਰਖ ਕੀ ਫੌਜ ਗੱਤਕਾ ਅਖਾੜਾ ਰੋਪੜ ਦੇ 2 ਖਿਡਾਰੀਆਂ ਅੰਡਰ 14 ਬਲਜੋਤ ਸਿੰਘ ਸੋਨੇ ਦਾ ਤਗਮਾ ਤੇ ਸਮਨਪ੍ਰੀਤ ਕੌਰ ਚਾਂਦੀ ਦਾ ਤਗਮਾ ਹਾਸਿਲ ਕੀਤਾ | ਇਸੇ ਮੁਕਾਬਲੇ ਵਿਚ ਗੱਤਕਾ ਟੀਮ ਦੇ ਕੋਚ ਸ਼ੈਰੀ ਸਿੰਘ ਅੰਡਰ 25 ਸੋਨੇ ਦਾ ਤਗਮਾ ਲੈ ਕੇ ਪੰਜਾਬ ਦੇ ਸਰਬੋਤਮ ਖਿਡਾਰੀ ਘੋਸ਼ਿਤ ਕੀਤੇ ਗਏ | ਇਸੇ ਮੌਕੇ ਇੰਚਾਰਜ ਕਮਲਪ੍ਰੀਤ ਸਿੰਘ ਨੇ ਰੋਪੜ ਜਿੱਤ ਕੇ ਆਏ ਸਾਰਿਆਂ ਖਿਡਾਰੀਆਂ ਦਾ ਭਰਵਾਂ ਸਵਾਗਤ ਕੀਤਾ ਤੇ ਮੁਬਾਰਕਾਂ ਦਿੱਤੀਆਂ ਓਸ ਤੋਂ ਉਪਰੰਤ ਗੁਰਦੁਆਰਾ ਸਾਹਿਬ ਜਾ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ |












