Wednesday, October 28, 2026
Home Latest 22 ਸਾਲਾਂ ਨੌਜ਼ਵਾਨ ਦੀ ਨਹਿਰ ਵਿੱਚ ਡੁੱਬਣ ਕਾਰਨ ਹੋਈ ਮੌਤ

22 ਸਾਲਾਂ ਨੌਜ਼ਵਾਨ ਦੀ ਨਹਿਰ ਵਿੱਚ ਡੁੱਬਣ ਕਾਰਨ ਹੋਈ ਮੌਤ

ਤਲਵਾੜਾ (ਦ ਸਟੈਲਰ ਨਿਊਜ਼)। ਤਲਵਾੜਾ ਦੀ ਕੰਢੀ ਨਹਿਰ ਵਿੱਚ ਨਹਾਉਂਣ ਗਏ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਪਹਿਚਾਣ ਹਰਪ੍ਰੀਤ ਸਿੰਘ ਉਮਰ 22 ਸਾਲਾਂ ਪਿੰਡ ਬੈਂਕਾ ਬਲੇਰ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ 19 ਜੂਨ ਨੂੰ ਦੁਪਹਿਰ ਸਮੇਂ 6 ਨੌਜਵਾਨ ਜੋ ਕਿ ਦਸੂਹਾ ਵਿਖੇ ਫਾਈਨਾਂਸ ਕੰਪਨੀ ਵਿੱਚ ਕੰਮ ਕਰਦੇ ਸਨ ਉਹ ਬੈਂਕ ਦੀ ਕਿਸ਼ਤ ਇਕੱਠੀ ਕਰਨ ਲਈ ਕੰਢੀ ਖੇਤਰ ਵਿੱਚ ਆਏ ਸਨ ਤੇ ਗਰਮੀ ਭਰੇ ਮੌਸਮ ਵਿੱਚ ਸਾਰੇ ਨੌਜਵਾਨ ਕੰਢੀ ਕੈਨਾਲ ਨਹਿਰ ਵਿੱਚ ਨਹਾਉਣ ਲੱਗ ਗਏ ਜਿੱਥੇ ਕਿ ਨਹਿਰ ਵਿੱਚ ਨਹਾਉਂਦੇ ਸਮੇਂ ਹਰਪ੍ਰੀਤ ਅਚਾਨਕ ਡੁੱਬ ਗਿਆ ਤੇ ਉਸਨੂੰ ਡੁੱਬਦਾ ਦੇਖ ਕੇ ਦੋਸਤਾਂ ਨੇ ਘਟਨਾ ਦੀ ਸੂਚਨਾ ਆਸਪਾਸ ਦੇ ਲੋਕਾਂ ਨੂੰ ਦਿੱਤੀ।

Advertisements

ਆਸਪਾਸ ਦੇ ਲੋਕਾਂ ਤੁਰੰਤ ਪੁਲਿਸ ਨੂੰ  ਸੂਚਨਾ ਦਿੱਤੀ ਪੁਲਿਸ ਤੇ ਗੋਤਾਖੋਰਾਂ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ਼ ਸ਼ੁਰੂ ਕਰ ਦਿੱਤੇ ਤੇ ਜਾਂਚ ਦੌਰਾਨ ਅੱਜ ਉਸਦੀ ਨਹਿਰ ਵਿੱਚੋਂ ਲਾਸ਼ ਬਰਾਮਦ ਹੋਈ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here