Saturday, October 24, 2026
Home Crime ਯੂਥ ਅਕਾਲੀ ਆਗੂ ਦੇ ਘਰ ਤੇ ਵਿਅਕਤੀ ਨੇ ਕੀਤੀ ਫਾਇਰਿੰਗ, ਘਟਨਾ ਸੀਸੀਟੀਵੀ...

ਯੂਥ ਅਕਾਲੀ ਆਗੂ ਦੇ ਘਰ ਤੇ ਵਿਅਕਤੀ ਨੇ ਕੀਤੀ ਫਾਇਰਿੰਗ, ਘਟਨਾ ਸੀਸੀਟੀਵੀ ‘ਚ ਕੈਦ, ਜਾਂਚ ਜਾਰੀ

ਡੇਰਾ ਬਾਬਾ ਨਾਨਕ (ਦ ਸਟੈਲਰ ਨਿਊਜ਼)। ਡੇਰਾ ਬਾਬਾ ਨਾਨਕ ਦੇ ਪਿੰਡ ਵੈਰੋਕੇ ਵਿੱਚ ਯੂਥ ਅਕਾਲੀ ਆਗੂ ਦੇ ਘਰ ਤੇ ਇੱਕ ਵਿਅਕਤੀ ਵੱਲੋਂ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ। ਸ਼ੁਰੂਆਤੀ ਜਾਂਚ ਵਿੱਚ ਇਹ ਮਾਮਲਾ ਫਿਰੌਤੀ ਦਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਅਕਾਲੀ ਆਗੂ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ ਜਿਸ ਨੂੰ ਨਾ ਦੇਣ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।

Advertisements

ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਹਮਲਾਵਰ ਨੇ ਤਕਰੀਬਨ 8 ਰਾਊਂਡ ਫਾਇਰ ਕੀਤੇ ਸਨ। ਸ਼ੁੱਕਰ ਰਿਹਾ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

LEAVE A REPLY

Please enter your comment!
Please enter your name here