Friday, October 23, 2026
Home Crime 12ਵੀਂ ਜਮਾਤ ਦੇ ਵਿਦਿਆਰਥੀ ਨੇ ਕੀਤੀ ਖੁਦਕਸ਼ੀ, ਪੁਲਿਸ ਜਾਂਚ ਜਾਰੀ

12ਵੀਂ ਜਮਾਤ ਦੇ ਵਿਦਿਆਰਥੀ ਨੇ ਕੀਤੀ ਖੁਦਕਸ਼ੀ, ਪੁਲਿਸ ਜਾਂਚ ਜਾਰੀ

ਲੁਧਿਆਣਾ (ਦ ਸਟੈਲਰ ਨਿਊਜ)। ਖੰਨਾ ਦੇ ਵਿਨੋਦ ਨਗਰ ਵਿੱਚ ਰਹਿਣ ਵਾਲੇ ਯੋਗੇਸ਼ ਮਲਿਕ ਉਰਫ਼ ਲੱਕੀ (17) ਨੇ ਫਾਹਾ ਲਗਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਮ੍ਰਿਤਕ ਨੌਜਵਾਨ ਦੀ ਭੂਆ ਸੁਮਨ ਨੇ ਦੱਸਿਆ ਕਿ ਉਹ ਦੁਪਹਿਰ ਦੇ ਸਮੇਂ ਦਫ਼ਤਰ ਤੋਂ ਰੋਟੀ ਖਾਣ ਲਈ ਘਰ ਆਈ ਸੀ ਅਤੇ ਲੱਕੀ   ਉਸਨੂੰ ਵਾਪਿਸ ਦਫ਼ਤਰ ਛੱਡਣ ਗਿਆ ਅਤੇ ਬਾਅਦ ਵਿੱਚ ਆਪਣੀ ਛੋਟੀ ਭੈਣ ਨੂੰ ਲੈਣ ਸਕੂਲ ਚਲਾ ਗਿਆ।

Advertisements

ਜਦੋਂ ਉਹਨਾਂ ਨੇ ਸ਼ਾਮ ਨੂੰ ਘਰ ਆ ਕੇ ਵੇਖਿਆ ਤਾਂ ਲੱਕੀ ਪੱਖੇ ਨਾਲ ਲਟਕਿਆ ਹੋਇਆ ਸੀ। ਫਿਲਹਾਲ ਅਜੇ ਤੱਕ ਉਸਦੀ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

LEAVE A REPLY

Please enter your comment!
Please enter your name here