
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ । ਵਿਰਾਸਤੀ ਸ਼ਹਿਰ ਦੇ ਸ਼ਿਵ ਮੰਦਰ ਬਗੀਚੀ ਲਾਹੌਰੀ ਬੇਟ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਖੁਸ਼ੀਆਂ ਅਤੇ ਧਾਰਮਿਕ ਉਤਸ਼ਾਹ ਨਾਲ ਮਨਾਇਆ ਗਿਆ।ਇਸ ਮੌਕੇ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਸ਼ਰਧਾਲੂ ਨਤਮਸਤਕ ਹੋਏ।ਇੱਥੋਂ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਮੰਦਰ ਚ ਸਵੇਰੇ ਮੰਗਲਾ ਆਰਤੀ ਹੋਈ ਜਿਸ ਵਿਚ ਸੈਂਕੜੇ ਲੋਕਾਂ ਨੇ ਹਾਜ਼ਰੀ ਭਰੀ ਅਤੇ ਜੈ ਜੈ ਸ੍ਰੀ ਰਾਧੇ ਤੇ ਜੈ ਕਨ੍ਹੱਈਆ ਲਾਲ ਕੀ ਦੇ ਜੈਕਾਰੇ ਲਾਏ।ਮੰਦਰ ਦੇ ਪੁਜਾਰੀ ਪੀਤਮ ਰਾਮ ਨੇ ਦੱਸਿਆ ਕਿ ਪ੍ਰੋਗਰਾਮ ਦਾ ਉਦਘਾਟਨ ਅਨੀਤਾ ਜੋਸ਼ੀ ਨੇ ਕੀਤਾ। ਅਨੀਤਾ ਜੋਸ਼ੀ ਨੇ ਸ਼ਰਧਾਲੂਆਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ।ਇਸ ਮੌਕੇ ਬੱਚਿਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਜੀਵਨ ਤੇ ਆਧਾਰਿਤ ਭਜਨ,ਨਾਚ ਤੇ ਨਾਟਕ ਪੇਸ਼ ਕੀਤੇ।ਛੋਟੇ ਛੋਟੇ ਬਚਿੱਆਂ ਨੇ ਰਾਧਾ ਕ੍ਰਿਸ਼ਨ ਦੀਆਂ ਪੁਸ਼ਾਕਾਂ ਵਿਚ ਰੰਗ ਬਿਰੰਗੇ ਪਹਿਰਾਵੇ ਨਾਲ ਸੁੰਦਰ ਝਾਕੀਆਂ ਸਜਾਈਆਂ ਅਤੇ ਨਾਚ ਪੇਸ਼ ਕੀਤੇ।ਛੋਟੇ ਛੋਟੇ ਬਚਿੱਆਂ ਦੇ ਵਲੋਂ ਇਸ ਮੌਕੇ ਮਨਮੋਹਕ ਕਵਿਤਾਵਾਂ ਸੁਣਾਈਆਂ ਜੋ ਸ਼ਰਧਾ ਅਤੇ ਪਿਆਰ ਦੀ ਭਾਵਨਾ ਨੂੰ ਦਰਸਾਉਂਦੀਆਂ ਹਨ।ਇਸ ਮੌਕੇ ਸਕੂਲੀ ਛੋਟੇ ਛੋਟੇ ਬਚਿੱਆਂ ਵਲੋਂ ਇਕ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ।

ਜਿਸ ਵਿਚ ਬਚਿੱਆਂ ਨੇ ਆਪਣੀ ਕਲਾ ਅਤੇ ਸਿਰਜਣਾਤਮਕਤਾ ਨਾਲ ਸਾਰਿਆਂ ਨੂੰ ਮੋਹਿਤ ਕੀਤਾ।ਉਨ੍ਹਾਂ ਨੇ ਸ੍ਰੀ ਕ੍ਰਿਸ਼ਨ ਦੇ ਜੀਵਨ ਨਾਲ ਸਬੰਧਿਤ ਘਟਨਾਵਾਂ ਤੇ ਸੁੰਦਰ ਪੇਂਟਿੰਗ ਪੋਸਟਰ ਵੀ ਬਣਾਏ।ਇਸ ਮੌਕੇ ਮੰਦਰ ਦੇ ਪੰਡਿਤ ਨੇ ਸ਼ਰਧਾਲੂਆਂ ਨੂੰ ਜਨਮ ਅਸ਼ਟਮੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਭਗਵਾਨ ਕ੍ਰਿਸ਼ਨ ਨੇ ਸੰਦੇਸ਼ ਦਿੱਤਾ ਹੈ ਕਿ ਮਨੁੱਖ ਨੂੰ ਆਪਣਾ ਫਰਜ਼ ਨਿਭਾਉਂਦੇ ਰਹਿਣਾ ਚਾਹੀਦਾ ਹੈ ਤੇ ਨਤੀਜੇ ਦੀ ਇੱਛਾ ਨਹੀਂ ਰੱਖਣੀ ਚਾਹੀਦੀ।ਰਾਧਾ ਕ੍ਰਿਸ਼ਨ ਤੋਂ ਇਲਾਵਾ ਵਾਸੂਦੇਵ,ਗਊਆਂ ਤੇ ਗੋਪੀਆਂ ਦੇ ਪਹਿਰਾਵੇ ਵਿਚ ਆਏ ਬੱਚਿਆਂ ਨੇ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ।ਇਸ ਮੌਕੇ ਮੱਖਣ ਤੇ ਮਿੱਠੀ ਵੀ ਭੇਟ ਕੀਤੀ ਗਈ।ਮਗਰੋਂ ਕ੍ਰਿਸ਼ਨ ਤੇ ਰਾਧਾ ਰਾਣੀ ਦੀ ਆਰਤੀ ਕੀਤੀ ਗਈ। ਇਸ ਮੌਕੇ ਤੇ ਹਰਸਿਮਰਨਜੀਤ ਪ੍ਰਿੰਸ ਕੌਸਲਰ,ਬੌਬੀ ਮਹਿਰਾ,ਰਾਕੇਸ਼ ਟੋਨੀ,ਮੁਕੇਸ਼ ਨੋਨੀ, ਅਰੁਣ ਕੁਮਾਰ,ਰੋਹਿਤ ਵਰਮਾ,ਅਜੈ ਕਨੌਜੀਆ,ਅਸ਼ਵਨੀ ਕੁਮਾਰ,ਰਾਮ ਇਕ਼ਬਾਲ,ਪੰਡਿਤ ਪੀਤਮ ਰਾਮ,ਸਾਹਿਲ,ਗਗਨਦੀਪ, ਭਰਤ, ਅਸਿਸ਼ ਜੋਸ਼ੀ , ਅਮਰੀਸ਼ ਜੋਸ਼ੀ,ਗੋਪਾਲ , ਮਯੰਕ ਸ਼ਰਮਾ ਅਜੈ ਮਲਹੌਤਰਾ ਮਨੀ , ਆਦਿ ਹਾਜ਼ਰ ਸਨ।











