ਪੰਜਾਬੀ ਪ੍ਰਬੋਧ ਪ੍ਰੀਖਿਆ 11 ਜੂਨ ਨੂੰ

ਪਟਿਆਲਾ (ਦ ਸਟੈਲਰ ਨਿਊਜ਼)। ਸੰਯੁਕਤ ਡਾਇਰੈਕਟਰ ਭਾਸ਼ਾ ਵਿਭਾਗ ਵੀਰਪਾਲ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਭਰੀਆਂ ਜਾਣ ਵਾਲੀਆਂ ਗਰੁੱਪ ਸੀ ਅਤੇ ਇਸ ਤੋਂ ਉੱਪਰ ਦੀਆਂ ਅਸਾਮੀਆਂ ਲਈ ਨਿਰਧਾਰਤ ਯੋਗਤਾਵਾਂ ਵਿੱਚੋਂ ਇਕ ਯੋਗਤਾ ਇਹ ਵੀ ਹੈ ਕਿ ਉਮੀਦਵਾਰਾਂ ਲਈ ਮੈਟ੍ਰਿਕ ਪੱਧਰ ਦੀ ਪੰਜਾਬੀ ਦਾ ਵਿਸ਼ਾ ਪਾਸ ਕੀਤਾ ਹੋਣਾ ਲਾਜ਼ਮੀ ਹੈ। ਜਿਨ੍ਹਾਂ ਉਮੀਦਵਾਰਾਂ ਪਾਸ ਮੈਟ੍ਰਿਕ ਪੱਧਰ ਦੀ ਪੰਜਾਬੀ ਦੀ ਯੋਗਤਾ ਨਹੀਂ ਹੈ, ਇਸ ਵਿਭਾਗ ਵੱਲੋਂ ਅਜਿਹੇ ਉਮੀਦਵਾਰਾਂ ਦੀ ਪੰਜਾਬੀ ਪ੍ਰਬੋਧ ਪ੍ਰੀਖਿਆ ਮਿਤੀ  11 ਜੂਨ 2023 (ਦਿਨ ਐਤਵਾਰ) ਨੂੰ ਲਈ ਜਾਵੇਗੀ। ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 6 ਜੂਨ 2023 ਹੋਵੇਗੀ।
  ਉਨ੍ਹਾਂ ਦੱਸਿਆ ਕਿ ਪਹਿਲਾਂ ਦੀ ਤਰ੍ਹਾਂ ਇਹ ਪ੍ਰੀਖਿਆ ਵਿਭਾਗ ਦੇ ਮੁੱਖ ਦਫਤਰ, ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਹੋਵੇਗੀ। ਇਸ ਪ੍ਰੀਖਿਆ ਦੀ ਫੀਸ ਦੋ ਹਜ਼ਾਰ ਰੁਪਏ ਹੋਵੇਗੀ ਜੋ ਕਿ ਨਕਦ ਵਸੂਲ ਕੀਤੀ ਜਾਵੇਗੀ। ਫਾਰਮ ਜਮ੍ਹਾਂ ਕਰਵਾਉਣ ਵਾਲੇ ਉਮੀਦਵਾਰ ਆਪਣੇ ਨਾਲ ਦਸਵੀਂ, ਬਾਰ੍ਹਵੀਂ ਅਤੇ ਗ੍ਰੈਜੁਏਸ਼ਨ ਦੇ ਅਸਲ ਸਰਟੀਫਿਕੇਟ ਅਤੇ ਇਨ੍ਹਾਂ ਦੀਆਂ ਤਸਦੀਕਸ਼ੁਦਾ ਕਾਪੀਆਂ, ਇਕ 30×25 ਸੈ.ਮੀ. ਸਾਈਜ਼ ਦਾ ਸਵੈ ਪਤੇ ਵਾਲਾ ਲਿਫਾਫਾ ਜਿਸ ਉਤੇ 30 ਰੁਪਏ ਦੀਆਂ ਡਾਕ ਟਿਕਟਾਂ ਲੱਗੀਆਂ ਹੋਣ ਅਤੇ ਪੰਜ ਫੋਟੋਆਂ  ਇੱਕੋ ਸਨੈਪ ਦੀਆਂ ਪਾਸਪੋਰਟ ਸਾਈਜ਼ (ਜਿਨ੍ਹਾਂ ਵਿੱਚੋਂ ਦੋ ਫੋਟੋਆਂ ਗਜ਼ਟਿਡ ਅਫਸਰ ਵੱਲੋਂ ਤਸਦੀਕੀਆਂ ਹੋਣ) ਜਿਨ੍ਹਾਂ ਦੀ ਬੈਕ ਗਰਾਊਂਡ ਅਤੇ ਕੱਪੜੇ ਹਲਕੇ ਰੰਗ ਦੇ ਹੋਣ, ਨਾਲ ਲਿਆਉਣ। ਉਨ੍ਹਾਂ ਦੱਸਿਆ ਕਿ ਫਾਰਮ ਸਵੇਰੇ 7:30 ਵਜੇ ਤੋਂ ਦੁਪਹਿਰ 2 ਵਜੇ ਤੱਕ ਭਰੇ ਜਾਣਗੇ ਅਤੇ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫਤਰ ਦੇ ਫੋਨ ਨੰ. 0175-2214469 ਤੇ ਸੰਪਰਕ ਕੀਤਾ ਜਾ ਸਕਦਾ ਹੈ।

Advertisements

LEAVE A REPLY

Please enter your comment!
Please enter your name here