Monday, October 12, 2026
Home Crime ਪੰਜਾਬ ਪੁਲਿਸ ਨੇ ਆਤੰਕੀ ਹਮਲੇ ਨੂੰ ਕੀਤਾ ਨਾਕਾਮ, 86ਪੀ ਹੈਂਡ ਗ੍ਰੇਨੇਡ ਬਰਾਮਦ

ਪੰਜਾਬ ਪੁਲਿਸ ਨੇ ਆਤੰਕੀ ਹਮਲੇ ਨੂੰ ਕੀਤਾ ਨਾਕਾਮ, 86ਪੀ ਹੈਂਡ ਗ੍ਰੇਨੇਡ ਬਰਾਮਦ

ਜਲੰਧਰ(ਦ ਸਟੈਲਰ ਨਿਊਜ)। ਪੰਜਾਬ ਪੁਲਿਸ ਦੀ ਜਲੰਧਰ ਕਾਊਂਟਰ ਇੰਟੈਲੀਜੇਂਸ ਟੀਮ ਨੇ ਇੱਕ ਵੱਡੀ ਆਤੰਕੀ ਸਾਜ਼ਿਸ਼  ਨੂੰ ਨਾਕਾਮ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਅਤੇ  ਇਸ ਹਮਲੇ ਵਿੱਚ ਉਪਯੋਗ ਕੀਤੇ ਜਾਣ ਵਾਲੇ ਹਥਿਆਰ 86ਪੀ ਹੈਂਡ ਗ੍ਰੇਨੇਡ  ਬਰਾਮਦ ਕੀਤੇ ਹਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕਾਊਂਟਰ ਇੰਟੈਲੀਜੈਂਸ ਟੀਮ ਨੇ ਰਾਜਸਥਾਨ ਦੇ ਵਸਨੀਰ ਆਤੰਕੀ ਰਿਤਿਕ ਨਰੋਲੀਆ ਅਤੇ ਇੱਕ ਨਾਬਾਲਿਗ ਨੂੰ ਗਿਰਫਤਾਰ ਕੀਤਾ ਸੀ।

Advertisements

ਜਿਸ ਦੌਰਾਨ ਇਨ੍ਹਾਂ ਦੋ ਆਤੰਕਵਾਦਿਆਂ ਤੋਂ ਮਿਲੀ ਜਾਣਕਾਰੀ  ਅਨੁਸਾਰ  ਇਨ੍ਹਾਂ ਦੇ ਸਾਥਿਆ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਸਾਥੀ ਵਿਸ਼ਵਜੀਤ ਨੂੰ ਕੋਲਕਾਤਾ ਤੋਂ ਫੜਿਆ ਗਿਆ ਅਤੇ  ਦੂਜੇ ਸਹਿਯੋਗੀ ਜੈਕਸਨ ਨੂੰ ਨਕੋਦਰ ਤੋਂ ਗ੍ਰਿਫ਼ਤਾਰ  ਕੀਤਾ ਗਿਆ। ਪੁੱਛਗਿਛ ਦੌਰਾਨ ਪਤਾ ਲੱਗਿਆ ਕਿ ਮੋਡਿਊਲ ਕੈਨੇਡਾ ਸਥਿਤ ਬੀਕੇਆਈ ਦੇ ਮਾਸਟਰਮਾਈਂਡ ਜ਼ੀਸ਼ਾਨ ਅਖਤਰ ਅਤੇ ਅਜੈ ਗਿੱਲ ਦੇ  ਕਹਿਣ ਦੇ ਅਨੁਸਾਰ ਕੰਮ ਕਰ ਰਿਹਾ ਸੀ। ਪਿਛਲੇ ਮਹੀਨੇ ਦੇ ਆਖਰੀ ਹਫ਼ਤੇ  ਵਿੱਚ ਆਪਣੇ ਸਹਿਯੋਗੀ ਦੀ ਮਦਦ ਨਾਲ ਬਿਆਸ ਤੋਂ 2 ਹੈਂਡ ਗ੍ਰੇਨੇਡ ਹਾਸਲ ਕੀਤੇ ਸਨ। ਗੌਰਵ ਯਾਦਵ ਨੇ ਦੱਸਿਆ ਕਿ ਇਹਨਾਂ ਦੋਨਾਂ ਨੇ ਗ੍ਰੇਨੇਡਾ ਵਿੱਚੋਂ ਇੱਕ ਨੇ 10 ਦਿਨ ਪਹਿਲਾਂ ਐਸਬੀਐਸ ਨਗਰ ਵਿਖੇ ਇੱਕ ਸ਼ਰਾਬ ਦੀ ਦੁਕਾਨ ਤੇ ਧਮਾਕਾ ਕੀਤਾ ਸੀ। ਮਾਮਲੇ ਦੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here